PreetNama
ਸਮਾਜ/Social

ਜਹਾਜ਼ ਹਾਦਸੇ ‘ਚ 63 ਕੈਨੇਡਾ ਦੇ ਨਾਗਰਿਕ ਹਲਾਕ, ਪੂਰੀ ਸੂਚੀ ਜਾਰੀ

ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਯੁਕਰੇਨ ਦੇ ਹਾਦਸਾਗ੍ਰਸਤ ਜਹਾਜ਼ ‘ਚ ਕੈਨੇਡਾ ਦੇ 63 ਵਿਅਕਤੀ ਮਾਰੇ ਗਏ ਹਨ। ਯੁਕਰੇਨ ਵੱਲੋਂ ਜਾਰੀ ਸੂਚੀ ਮੁਤਾਬਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕ ਵਿੱਚ ਇਰਾਨ ਦੇ 82, ਕੈਨੇਡਾ ਦੇ 63, ਯੂਕਰੇਨ ਦੇ 2+9 (ਕਰੂ ਮੈਂਬਰ), ਸਵੀਡਨ ਦੇ 10, ਅਫ਼ਗਾਨਿਸਤਾਨ ਦੇ 4, ਜਰਮਨੀ ਦੇ 3 ਤੇ ਯੂਕੇ ਦੇ 3 ਵਿਅਕਤੀ ਸ਼ਾਮਲ ਹਨ।
ਦੱਸ ਦਈਏ ਕਿ ਅੱਜ ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਯੁਕਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ‘ਚ 180 ਲੋਕ ਸਵਾਰ ਸੀ। ਜਹਾਜ਼ ‘ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਤਹਿਰਾਨ ਏਅਰਪੋਰਟ ਦੇ ਇਮਾਮ ਖਮੇਨੀ ਹਵਾਈ ਅੱਡੇ ਨੇੜੇ ਵਾਪਰੀ। ਬੋਇੰਗ 737 ਜਹਾਜ਼ ਕਰੈਸ਼ ਹੋਇਆ ਹੈ।

ਘਟਨਾ ਦੇ ਸਮੇਂ ਜਹਾਜ਼ ਲਗਪਗ 7900 ਫੁੱਟ ਦੀ ਉਚਾਈ ‘ਤੇ ਉਡਾਣ ਭਰ ਰਹੀ ਸੀ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨਾ ਸੀ। ਹਾਲਾਂਕਿ, ਇਸ ਨੂੰ 6:12 ਵਜੇ ਹਰੀ ਝੰਡੀ ਦਿੱਤੀ ਗਈ। ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵੱਲੋਂ ਏਟੀਆਈਐਸ ਨੂੰ ਡਾਟਾ ਮਿਲਣਾ ਬੰਦ ਹੋ ਗਿਆ।

Related posts

After Katra e-way, other stalled NHAI projects also take off

On Punjab

ਇੰਦੌਰ ਵਿਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; 2 ਮੌਤਾਂ,12 ਜ਼ਖ਼ਮੀ

On Punjab

ਤਿਲੰਗਾਨਾ ਸੁਰੰਗ ਹਾਦਸਾ: ਰਾਹਤ ਕਾਰਜ 15ਵੇਂ ਦਿਨ ਵੀ ਜਾਰੀ

On Punjab