69.42 F
New York, US
September 21, 2026
PreetNama
ਰਾਜਨੀਤੀ/Politics

ਜਨਰਲ ਰਾਵਤ ਕੋਲ ਹੋਏਗੀ ਤਿੰਨੇ ਫੌਜਾਂ ਦੀ ਕਮਾਨ

ਨਵੀਂ ਦਿੱਲੀ: ਥਲ ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਉਹ 31 ਦਸੰਬਰ ਨੂੰ ਥਲ ਸੈਨਾ ਮੁਖੀ ਵਜੋਂ ਸੇਵਾ ਮੁਕਤ ਹੋ ਰਹੇ ਹਨ। ਸੂਤਰਾਂ ਮੁਤਾਬਕ ਸਰਕਾਰ ਉਨ੍ਹਾਂ ਨੂੰ ਸੀਡੀਐਸ ਬਣਾ ਰਹੀ ਹੈ।

ਦਿਲਚਸਪ ਹੈ ਕਿ ਅਜੇ ਐਤਵਾਰ ਨੂੰ ਹੀ ਕੇਂਦਰ ਸਰਕਾਰ ਨੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਅਹੁਦੇ ਲਈ ਨੇਮਾਂ ’ਚ ਸੋਧ ਕਰਕੇ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੈਅ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਆਰਮੀ ਰੂਲਜ਼, 1954 ’ਚ ਬਦਲਾਅ ਕੀਤੇ ਗਏ ਹਨ।

ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦਿਆਂ ਸੀਡੀਐਸ ਦੇ ਅਹੁਦੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਨੇਮਾਂ ਅਨੁਸਾਰ ਫ਼ੌਜ ਦੇ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੇ ਹੋਣ ਤੱਕ ਇਸ ਅਹੁਦੇ ’ਤੇ ਤਾਇਨਾਤ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜਨਰਲ ਬਿਪਨ ਰਾਵਤ ਲਈ ਹੀ ਇਹ ਨੇਮ ਬਦਲੇ ਹਨ।

Related posts

ਸ਼ਹੀਦੀ ਜੋੜ ਮੇਲ: ਰੇਲਵੇ ਵੱਲੋਂ ਸਰਹਿੰਦ ਵਿਖੇ 12 ਗੱਡੀਆਂ ਦੇ ਆਰਜ਼ੀ ਠਹਿਰਾਅ ਦਾ ਐਲਾਨ

On Punjab

ਦਰਸ਼ਕਾਂ ਨੂੰ ਹਸਾਉਣ ਲਈ OTT ‘ਤੇ ਆਈ ‘ਕੈਰੀ ਆਨ ਜੱਟਾ 4’: ਜਾਣੋ ਕਿੱਥੇ ਦੇਖ ਸਕੋਗੇ ਇਹ ਸੁਪਰਹਿੱਟ ਫਿਲਮ

On Punjab

ਸ੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ

On Punjab