83.53 F
New York, US
June 19, 2026
PreetNama
ਖਾਸ-ਖਬਰਾਂ/Important News

ਸੋਮਾਲੀਆ ਦੀ ਰਾਜਧਾਨੀ ‘ਚ ਟਰੱਕ ਬੰਬ ਧਮਾਕਾ, 76 ਦੀ ਮੌਤ

Somalia Truck bomb blast: ਸੋਮਾਲੀਆ ਦੀ ਰਾਜਧਾਨੀ ਵਿੱਚ ਇੱਕ ਸੁਰੱਖਿਆ ਜਾਂਚ ਚੌਕੀ ‘ਤੇ ਸ਼ਨੀਵਾਰ ਸਵੇਰੇ ਇੱਕ ਟਰੱਕ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟ ਤੋਂ ਘੱਟ 76 ਲੋਕਾਂ ਦੀ ਮੌਤ ਹੋ ਗਈ । ਇਹ ਹਮਲਾ ਹਾਲ ਦੇ ਸਾਲਾਂ ਵਿੱਚ ਮੋਗਾਦਿਸ਼ੂ ਵਿੱਚ ਹੋਏ ਸਭ ਤੋਂ ਭਿਆਨਕ ਹਮਲਿਆਂ ਵਿੱਚੋਂ ਇੱਕ ਹੈ । ਇਸ ਮਾਮਲੇ ਵਿੱਚ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਧਮਾਕੇ ਨੂੰ ਵੇਖਦਿਆਂ ਉਨ੍ਹਾਂ ਨੂੰ 2017 ਵਿੱਚ ਹੋਏ ਧਮਾਕੇ ਦੀ ਯਾਦ ਆ ਗਈ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸੀ ।

ਇਸ ਸਬੰਧੀ ਪ੍ਰਾਈਵੇਟ ਆਮੀਨ ਐਂਬੂਲੈਂਸ ਸੇਵਾ ਦੇ ਡਾਇਰੈਕਟਰ ਅਬਦੁਕਾਦਿਰ ਅਬਦਿਰਹਮਾਨ ਨੇ ਏਐਫਪੀ ਨੂੰ ਦੱਸਿਆ ਕਿ ਇਸ ਧਮਾਕੇ ਵਿੱਚ 76 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ 70 ਹੋਰ ਜ਼ਖ਼ਮੀ ਹੋਏ ਹਨ । ਇਸ ਮਾਮਲੇ ਵਿੱਚ ਸਰਕਾਰੀ ਬੁਲਾਰੇ ਇਸਮਾਈਲ ਮੁਖਤਾਰ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ।

ਮਾਰੇ ਗਏ ਜ਼ਿਆਦਾਤਰ ਲੋਕਾਂ ਵਿੱਚ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਹਨ ਜੋ ਆਪਣੀਆਂ ਕਲਾਸਾਂ ਲਈ ਆਏ ਸੀ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਦੋ ਤੁਰਕ ਨਾਗਰਿਕ ਵੀ ਸ਼ਾਮਿਲ ਹਨ । ਇਸ ਧਮਾਕੇ ਤੋਂ ਬਾਅਦ ਰਾਜਧਾਨੀ ਵਿੱਚ ਧੂੰਏਂ ਦਾ ਗੁਬਾਰਾ ਬਣ ਗਿਆ ।

ਇਸ ਧਮਾਕੇ ਤੋਂ ਬਾਅਦ ਨੁਕਸਾਨੇ ਵਾਹਨ ਅਤੇ ਲਾਸ਼ਾਂ ਘਟਨਾ ਵਾਲੀ ਥਾਂ ‘ਤੇ ਖਿੰਡੇ ਹੋਏ ਵੇਖੇ ਗਏ । ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਅੱਤਵਾਦੀ ਸੰਗਠਨ ਵੱਲੋਂ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਗਈ ਹੈ ।

Related posts

ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇ

On Punjab

ਕੋਰੋਨਾ ਦੇ ਕਹਿਰ ‘ਚ ਚੀਨ ਨੇ ਕੀਤਾ ਇੱਕ ਹੋਰ ਦਾਅਵਾ, ਵੈਕਸੀਨ ਤੋਂ ਬਗੈਰ ਨਵੀਂ ਦਵਾਈ ਰੋਕੇਗੀ ਕੋਰੋਨਾ ਨੂੰ

On Punjab

ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਝੜਪ, 5 ਪੁਲੀਸ ਕਰਮੀ ਜ਼ਖਮੀ

On Punjab