PreetNama
ਖਾਸ-ਖਬਰਾਂ/Important News

200 ਸਾਲਾਂ ‘ਚ ਪਹਿਲੀ ਵਾਰ ਕੈਥੇਡ੍ਰਲ ‘ਚ ਨਹੀਂ ਹੋਵੇਗਾ ਕ੍ਰਿਸਮਸ ਮਾਸ ਦਾ ਆਯੋਜਨ

ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ ਵਿੱਚ ਪਹਿਲੀ ਵਾਰ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ । ਇਸ ਦਾ ਮੁੱਖ ਕਾਰਨ ਇਸ ਸਾਲ ਦੀ ਸ਼ੁਰੂਆਤ ਵਿੱਚ ਚਰਚ ਵਿੱਚ ਭਿਆਨਕ ਅੱਗ ਲੱਗਣਾ ਹੈ ।ਇਸ ਅੱਗ ਕਾਰਨ ਚਰਚ ਨੂੰ ਭਾਰੀ ਨੁਕਸਾਨ ਹੋਇਆ ਸੀ । ਇਸ ਸਬੰਧੀ ਚਰਚ ਦੇ ਬੁਲਾਰੇ ਐਂਡਰੇ ਫਿਨੋਟ ਨੇ ਦੱਸਿਆ ਕਿ 1803 ਦੇ ਬਾਅਦ ਪਹਿਲੀ ਵਾਰ 850 ਸਾਲ ਪੁਰਾਣੇ ਇਸ ਕੈਥੇਡ੍ਰਲ ਵਿੱਚ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ ।

ਦੱਸ ਦੇਈਏ ਕਿ ਯੂਨੈਸਕੋ ਦੀਆਂ ਗਲੋਬਲ ਵਿਰਾਸਤਾਂ ਵਿਚੋਂ ਇੱਕ ਇਸ ਕੈਥੇਡ੍ਰਲ ਵਿੱਚ ਅਪ੍ਰੈਲ ਵਿੱਚ ਅੱਗ ਲੱਗ ਗਈ ਸੀ । ਦਰਅਸਲ, ਕੈਥੇਡ੍ਰਲ ਪਿਛਲੇ 200 ਸਾਲਾਂ ਤੋਂ ਕ੍ਰਿਸਮਸ ਦੇ ਮੌਕੇ ਖੁੱਲ੍ਹਦਾ ਰਿਹਾ ਹੈ । ਇਸ ਸਬੰਧੀ ਫ੍ਰਾਂਸੀਸੀ ਵਕੀਲਾਂ ਵੱਲੋਂ ਪਹਿਲਾਂ ਜੂਨ ਵਿੱਚ ਕਿਹਾ ਗਿਆ ਸੀ ਕਿ ਅੱਗ ਲੱਗਣ ਦਾ ਕਾਰਨ ਸਿਗਰਟ ਦਾ ਬਲਣਾ ਜਾਂ ਸ਼ਾਰਟ ਸਰਕਿਟ ਹੋ ਸਕਦਾ ਹੈ ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ 13ਵੀਂ ਸਦੀ ਦੇ ਇਸ ਲੈਂਡਮਾਰਕ ਕੈਥੇਡ੍ਰਲ ਨੂੰ ਅਗਲੇ 5 ਸਾਲ ਵਿੱਚ ਦੁਬਾਰਾ ਬਣਾਉਣ ਦਾ ਸੰਕਲਪ ਲਿਆ ਗਿਆ ਹੈ ।

Related posts

World Longest Beard : ਸਰਵਨ ਸਿੰਘ ਨੇ ਤੋੜਿਆ ਆਪਣਾ ਹੀ ਰਿਕਾਰਡ, ਦੂਜੀ ਵਾਰ ਮਿਲਿਆ ਸਭ ਤੋਂ ਲੰਬੀ ਦਾੜ੍ਹੀ ਦਾ ਖ਼ਿਤਾਬ

On Punjab

DGP ਗੁਪਤਾ ਨੇ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ ‘ਤੇ ਦਿੱਤੀ ਸਫਾਈ

On Punjab

ਭਗਦੜ ਸਬੰਧੀ RCB, ਈਵੈਂਟ ਮੈਨੇਜਮੈਂਟ ਫਰਮ, KSCA ਖ਼ਿਲਾਫ਼ ਐਫਆਈਆਰ ਦਰਜ

On Punjab