PreetNama
ਖਾਸ-ਖਬਰਾਂ/Important News

ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਜਾਵੇਗਾ ਹਿਊਸਟਨ ਟੋਲਵੇਅ ਦਾ ਨਾਮ

ਅਮਰੀਕਾ: ਅਮਰੀਕਾ ਦੇ ਹਿਊਸਟਨ ਵਿੱਚ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਇੱਕ ਟੋਲਵੇਅ ਦਾ ਨਾਂ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ । ਹਾਲਾਂਕਿ ਇਸ ਅਪੀਲ ਲਈ ਹਾਲੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ । ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ ।
ਦਰਅਸਲ, ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਵੱਲੋਂ ਸੈਮ ਹਿਊਸਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਲ ‘ਤੇ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ । ਜਿਸਨੂੰ ਕੋਰਟ ਦੇ ਮੈਂਬਰਾਂ ਵੱਲੋਂ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ‘ਤੇ ਸਵੀਕਾਰ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਦੀ ਅਪੀਲ ਕੀਤੀ ਗਈ ਸੀ ।
ਫਿਲਹਾਲ ਇਸ ਅਪੀਲ ਨੂੰ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ । ਭਾਰਤ-ਅਮਰੀਕਾ ਚੈਂਬਰ ਆਫ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਅਹਲੂਵਾਲੀਆ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ. ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਬਿਲਕੁਲ ਸਹੀ ਫੈਸਲਾ ਹੈ ।

ਦੱਸ ਦੇਈਏ ਕਿ ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ ਵਿੱਚ ਡਿਊਟੀ ‘ਤੇ ਤਾਇਨਾਤ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ।

Related posts

ਪਾਕਿਸਤਾਨ 75 ਸਾਲਾਂ ਤੋਂ ਭਿਖਾਰੀਆਂ ਵਾਂਗੂੰ ਮੰਗ ਰਿਹੈ, ਦੋਸਤ ਦੇਸ਼ ਸਾਡੀ ਮਦਦ ਕਰਦੇ ਥੱਕ ਗਏ : ਸ਼ਾਹਬਾਜ਼

On Punjab

ਰਾਜਸਥਾਨ ਦੇ ਚੁਰੂ ਨੇੜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜੰਗੀ ਜਹਾਜ਼ ਹਾਦਸਾਗ੍ਰਸਤ

On Punjab

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

On Punjab