PreetNama
ਸਮਾਜ/Social

ਦਿੱਲੀ ਹਿੰਸਾ ਕਾਰਨ ਜਾਮੀਆ ਮਿਲੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ

Jamia campus varsity closes: ਦਿੱਲੀ ਵਿੱਚ ਵੱਧ ਰਹੀ ਹਿੰਸਾ ਕਾਰਨ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (JMIU) ਨੂੰ ਅਗਲੇ ਸਾਲ 5 ਜਨਵਰੀ ਤੱਕ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਇਨ੍ਹਾਂ ਹੁਕਮਾਂ ਦੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਸੋਮਵਾਰ ਸਵੇਰ ਤੋਂ ਹੀ ਕੈਂਪਸ ਖ਼ਾਲੀ ਕਰਨ ਲੱਗ ਗਏ ਹਨ ।

ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਗੇਟ ‘ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ । ਇਸੇ ਪ੍ਰਦਰਸ਼ਨ ਦੇ ਚੱਲਦਿਆਂ ਇੱਕ ਵਿਦਿਆਰਥੀ ਵੱਲੋਂ ਸਖ਼ਤ ਠੰਢ ਦੇ ਬਾਵਜੂਦ ਕੱਪੜੇ ਲਾਹ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਨੂੰ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਤਾਂ ਉਸ ਨੇ ਮਨ੍ਹਾ ਕਰ ਦਿੱਤਾ ।

ਉਥੇ ਹੀ ਦਿੱਲੀ ਪੁਲਿਸ ਵੱਲੋਂ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਵਿਦਿਆਰਥੀ ਅੱਜ ਸਵੇਰੇ ਰਿਹਾਅ ਕਰ ਦਿੱਤੇ ਗਏ । ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵੱਲੋਂ ਰਾਤ ਦੇ ਸਮੇਂ ਦਿੱਲੀ ਪੁਲਿਸ ਦੀ ਕਾਰਵਾਈ ਵਿਰੁੱਧ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ, ਸਵੇਰ ਹੁੰਦਿਆਂ ਹੀ ਵਿਦਿਆਰਥੀਆਂ ਨੇ ਕੈਂਪਸ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ ।

ਦੱਸ ਦੇਈਏ ਕਿ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (MANUU) ਦੀ ਵਿਦਿਆਰਥੀ ਯੂਨੀਅਨ ਨੇ ਜਾਮੀਆ ਤੇ AMU ਦੇ ਵਿਦਿਆਰਥੀਆਂ ਵੱਲੋਂ ਪੁਲਿਸ ਦੇ ਕਥਿਤ ਹਮਲੇ ਵਿਰੁੱਧ ਵਿਰੋਧ ਪ੍ਰਗਟਾਇਆ ਗਿਆ ਹੈ । ਜਿਸ ਤੋਂ ਬਾਅਦ MANUU ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਨੂੰ ਚਿੱਠੀ ਲਿਖ ਕੇ ਪ੍ਰੀਖਿਆ ਮੁਲਤਵੀ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ ।

Related posts

ਰੂਸ ਨੇ ਕੀਵ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ; ਤਿੰਨ ਲੋਕਾਂ ਦੀ ਮੌਤ, 24 ਜ਼ਖਮੀ

On Punjab

ਜਸਟਿਸ ਵਰਮਾ ਨੂੰ ਹਟਾਉਣ ਲਈ ਸਾਰੀਆਂ ਧਿਰਾਂ ਸਹਿਮਤ: ਰਿਜਿਜੂ

On Punjab

ਪ੍ਰਧਾਨ ਮੰਤਰੀ ਮੋਦੀ ਦਾ ਸ੍ਰੀਲੰਕਾ ਦੌਰਾ ਅਗਲੇ ਮਹੀਨੇ

On Punjab