PreetNama
ਸਿਹਤ/Health

ਬੇਟੀ ਦੇ ਜਨਮ ‘ਤੇ ਬੋਲੇ ਕਪਿਲ , ਘਰ ਆਈ Angel, ਪਤਾ ਨਹੀਂ ਗੋਦ ਵਿੱਚ ਚੁੱਕ ਸਕਦਾ ਹਾਂ ਜਾਂ ਨਹੀਂ

Kapil hold newborn baby: ਕਾਮੇਡੀਅਨ ਕਪਿਲ ਸ਼ਰਮਾ ਦੀ ਲਾਈਫ ਵਿੱਚ ਨਵਾਂ ਚੈਪਟਰ ਪਾਪਾ ਬਣਨ ਤੋਂ ਬਾਅਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਟੀ ਨੂੰ ਜਨਮ ਦਿੱਤਾ ਹੈ।

ਪਿਤਾ ਬਣਨ ਤੋਂ ਬਾਅਦ ਕਪਿਲ ਨੇ ਹੁਣ ਆਪਣਾ ਐਕਸਪੀਰਿਐਂਸ ਸ਼ੇਅਰ ਕੀਤਾ ਹੈ।ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ , ਮੈਂ ਦੋਨੋਂ ਦਿਨ ਸੁੱਤਾ ਨਹੀਂ ਹਾਂ , ਮੈਨੂੰ ਬਹੁਤ ਬੁਰੀ ਸਰਦੀ ਅਤੇ ਜੁਕਾਮ ਹੋ ਗਿਆ ਹੈ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਬੇਬੀ ਨੂੰ ਗੋਦ ਵਿੱਚ ਚੁੱਕ ਸਕਦਾ ਹਾਂ ਜਾਂ ਨਹੀਂ’।

ਇਹ ਫੀਲਿੰਗ ਸ਼ਬਦਾਂ ਤੋਂ ਪਰੇ ਹੈ, ਮੈਂ ਅਤੇ ਗਿੰਨੀ ਹਮੇਸ਼ਾ ਤੋਂ ਬੇਟੀ ਚਾਹੁੰਦੇ ਸੀ, ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਬੇਟੀ ਹੋਈ ਹੈ, ਇਸ ਖੂਬਸੂਰਤ ਏਂਜਲ ਦੇ ਲਈ ਅਸੀਂ ਭਗਵਾਨ ਦਾ ਜਿੰਨਾ ਧੰਨਵਾਦ ਕਰੀਏ ਓਨਾ ਘੱਟ ਹੈ।ਦੱਸ ਦੇਈਏ ਕਿ ਕਪਿਲ ਨੇ ਸੋਸ਼ਲ ਮੀਡੀਆ ਤੇ ਬੇਟੀ ਦੇ ਜਨਮ ਦੀ ਗੁਡਨਿਊਜ ਸ਼ੇਅਰ ਕੀਤੀ ਸੀ।

ਕਪਿਲ ਨੇ ਟਵੀਟ ਕਰ ਲਿਖਿਆ ‘ Blessed to have a baby girl, need ur blessings, love u all , jai mata di।ਸੋਸ਼ਲ ਮੀਡੀਆ ਕਪਿਲ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਜਾਣ ਲੱਗੀਆਂ। ਗੁਰੁ ਰੰਧਾਵਾ, ਰਕੁਲ ਪ੍ਰੀਤ ਵਰਗੇ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

ਗਿੰਨੀ ਚਤਰਥ ਨਾਲ ਪਿਛਲੇ ਸਾਲ 12 ਦਸੰਬਰ ਨੂੰ ਕਪਿਲ ਸ਼ਰਮਾ ਵਿਆਹ ਦੇ ਬੰਧਨ ਵਿੱਚ ਬੱਝੇ।ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਗਿੰਨੀ ਚਤਰਥ ਦਾ ਜਨਮਦਿਨ ਬਹੁਤ ਜੋਰਾਂ ਸ਼ੋਰਾਂ ਨਾਲ ਮਨਾਇਆ ਸੀ ਅਤੇ ਉਸ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਸਨ ਅਤੇ ਉਨ੍ਹਾਂ ਦੇ ਨਾਲ ਮੀਕਾ ਸਿੰਘ, ਭਾਰਤੀ ਸਿੰਘ ਅਤੇ ਹੋਰ ਕਈ ਸਿਤਾਰੇ ਉਨ੍ਹਾਂ ਦੇ ਜਨਮਦਿਨ ਤੇ ਨਜ਼ਰ ਆਏ ਸਨ। ਇਸ ਨਾਲ ਜੇਕਰ ਕਪਿਲ ਤੇ ਗਿੰਨੀ ਦੇ ਵਿਆਹ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਦੋਹਾਂ ਦੀ ਲਵ ਮੈਰਿਜ ਹੋਈ ਹੈ ਅਤੇ ਇਨ੍ਹਾਂ ਦੀ ਪਹਿਲੀ ਐਨੀਵਰਸਰੀ ਅਜੇ ਆਉਣੀ ਹੈ।ਦੋਹਾਂ ਦਾ ਵਿਆਹ 12 ਦਸੰਬਰ 2018 ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ, ਤੇ ਉਨ੍ਹਾਂ ਦੇ ਵਿਆਹ ਤੇ ਬਾਲੀਵੁਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰ ਨਜ਼ਰ ਆਏ ਸਨ ਅਤੇ ਕਪਿਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ।

Related posts

ਇਸ ਰੁੱਖ ‘ਚ ਲੱਗਦਾ ਹੈ ਮੌਤ ਦਾ ਸੇਬ

On Punjab

ਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ ‘ਤੇ ਲਿਆਓ ਚਮਕ

On Punjab

Crime News : ਪੁਣੇ ‘ਚ 6 ਸਾਲ ਦੀਆਂ ਦੋ ਬੱਚੀਆਂ ਨਾਲ ਜਬਰ ਜਨਾਹ, ਸਕੂਲ ਵੈਨ ਡਰਾਈਵਰ ਗ੍ਰਿਫਤਾਰ ਪੁਣੇ ਕ੍ਰਾਈਮ ਨਿਊਜ਼ ਮਹਾਰਾਸ਼ਟਰ ਦੇ ਪੁਣੇ ‘ਚ 6 ਸਾਲ ਦੀਆਂ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਵੈਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਘਟਨਾ 30 ਸਤੰਬਰ ਦੀ ਹੈ। ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਵਾਨਵਾੜੀ ਇਲਾਕੇ ‘ਚ ਸਥਿਤ ਸਕੂਲ ਤੋਂ ਵਾਪਸ ਘਰ ਆ ਰਹੀਆਂ ਸਨ।

On Punjab