PreetNama
ਖਬਰਾਂ/News

ਚੋਣਾਂ ਦੇ ਐਲਾਨ ਤੋਂ ਪਹਿਲੋਂ ਹੀ ਕੈਂਟ ਬੋਰਡ ਵਲੋਂ ਤਿਆਰੀਆਂ ਸ਼ੁਰੂ

ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਵਿਚ ਸਿਵਲ ਮੈਂਬਰਾਂ ਲਈ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਅੱਜ ਔਰਤ ਵਾਰਡਾਂ ਲਈ ਡਰਾ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਟੋਨਮੈਂਟ ਬੋਰਡ ਦੇ ਮੈਂਬਰ ਜੋਰਾ  ਸਿੰਘ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਸਮਾਂ ਵਿੱਚ ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕੈਂਟੋਨਮੈਂਟ ਬੋਰਡ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੋਰਡ ਮੈਂਬਰਾਂ ਦੀ ਮੈਂਬਰਸ਼ਿਪ ਜਨਵਰੀ 2020 ਵਿੱਚ ਖ਼ਤਮ ਹੋ ਜਾਵੇਗੀ। ਹਾਲਾਂਕਿ ਆਉਣ ਵਾਲੀਆਂ ਚੋਣਾਂ ਦੀ ਹੁਣੇ ਤਾਰੀਖ ਦਾ ਪਤਾ ਨਹੀਂ ਹੈ।
ਪਰ ਕੈਂਟ ਬੋਰਡ ਦੇ ਅਧਿਕਾਰੀਆਂ ਨੇ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ। ਅੱਜ ਕੈਂਟੋਨਮੈਂਟ ਬੋਰਡ ਦੇ ਪ੍ਰਧਾਨ ਬਿਗਰੇਡੀਅਰ ਵਿਗਨੇਸ਼ ਮੋਹੰਦੀ ਅਤੇ ਸੀ ਈ ਓ ਦਮਨ ਸਿੰਘ ਨੇ ਪੂਰੀ ਪਾਰਦਰਸ਼ੀ ਦੇ ਨਾਲ ਕੈਂਟੋਨਮੈਂਟ ਬੋਰਡ ਦੇ ਮੈਂਬਰਾਂ ਦੀ ਮੌਜ਼ੂਦਗੀ ਦੇ ਵਿਚ ਡਰਾ ਕੱਢਿਆ ਗਿਆ, ਜਿਸ ਵਿੱਚ ਵਾਰਡ ਨੰਬਰ 2, 3 ਅਤੇ 8 ਦੀ ਔਰਤ ਵਾਰਡ ਦੇ ਰੂਪ ਵਿੱਚ ਪਰਚੀ ਨਿਕਲੀ। ਉਨ੍ਹਾਂ ਨੇ ਦੱਸਿਆ ਕਿ ਅਗਾਮੀ ਚੋਣਾਂ ਵਿੱਚ ਕੈਂਟੋਨਮੈਂਟ ਬੋਰਡ ਦੇ 8 ਸਿਵਲ ਵਾਰਡਾਂ ਵਿਚੋਂ ਵਾਰਡ ਨੰਬਰ 1 ਐਸ.ਸੀ. ਅਤੇ ਵਾਰਡ ਨੰਬਰ 2, 3 ਅਤੇ 8 ਔਰਤਾਂ ਲਈ ਰਿਜਰਵ ਰਹੇਗਾ, ਜਦੋਂਕਿ ਬਾਕੀ ਸਾਰੇ ਵਾਰਡ ਜਨਰਲ ਵਾਰਡ ਹੋਣਗੇ।
ਜਿਨ੍ਹਾਂ ਵਿੱਚ ਕਿਸੇ ਵੀ ਜਾਤੀ ਨਾਲ ਸਬੰਧ ਰੱਖਣ ਵਾਲਾ ਉਮੀਦਵਾਰ ਚੋਣ ਲੜ ਸਕੇਗਾ। ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ  ਨੇ ਦੱਸਿਆ ਕਿ ਬਰਿਗੇਡਿਅਰ ਵਿਗਨੇਸ਼ ਮੋਹੰਦੀ ਅਤੇ ਸੀ ਈ ਓ ਦਮਨ ਸਿੰਘ ਦੀ ਹਾਜ਼ਰੀ ਵਿੱਚ ਅੱਜ ਦੀ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ੀ ਦੇ ਨਾਲ ਸੰਪੰਨ ਹੋਈ। ਇਸ ਮੌਕੇ ‘ਤੇ ਕੈਂਟੋਨਮੈਂਟ ਬੋਰਡ ਦੇ ਸਟਾਫ ਤੋਂ ਇਲਾਵਾ ਫੌਜ ਦੇ ਜਵਾਨ ਵੀ ਮੌਜੂਦ ਰਹੇ। ਇਥੇ ਦੱਸ ਦਈਏ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕੋਈ ਵੀ, ਪੱਖਪਾਤ ਵਾਲੀ ਗੱਲ ਸਾਹਮਣੇ ਨਾ ਆਈ ਅਤੇ ਸਭ ਕੁਝ ਠੀਕ ਰਿਹਾ ਤਾਂ, ਫਰਵਰੀ ਮਹੀਨੇ ਵਿਚ ਚੋਣਾਂ ਹੋਣ ਦੀ ਉਮੀਦ ਜਤਾਈ ਜਾ ਸਕਦੀ ਹੈ।

 

Related posts

TikTok: ਅਮਰੀਕਾ ‘ਚ ਸਰਕਾਰੀ ਉਪਕਰਨਾਂ ਅਤੇ ਕੈਨੇਡਾ ‘ਚ ਸਰਕਾਰੀ ਫੋਨਾਂ ‘ਚ ‘ਟਿਕ-ਟਾਕ’ ‘ਤੇ ਪਾਬੰਦੀ

On Punjab

US blocks Taliban access to $9.5 billion Afghan monetary reserves

On Punjab

ਪਰਮਾਣੂ ਵਾਰਤਾ ਦੇ ਅਹਿਮ ਦੌਰ ’ਚ ਪਹੁੰਚਣ ’ਤੇ ਅਮਰੀਕਾ ਨੇ ਈਰਾਨ ਨੂੰ ਪਾਬੰਦੀਆਂ ਤੋਂ ਦਿੱਤੀ ਰਾਹਤ, ਟਰੰਪ ਸਰਕਾਰ ਨੇ ਖ਼ਤਮ ਕੀਤੀ ਸੀ ਛੋਟ

On Punjab