PreetNama
ਖਾਸ-ਖਬਰਾਂ/Important News

ਬਲਾਤਕਾਰ ਦੇ ਦੋਸ਼ੀ ਨਿਤਿਆਨੰਦ ਨੇ ਟਾਪੂ ‘ਤੇ ਬਣਾਇਆ ਆਪਣਾ ਵੱਖਰਾ ਦੇਸ਼

ਨਵੀਂ ਦਿੱਲੀ: ਬਲਾਤਕਾਰ ਦੇ ਮੁਲਜ਼ਮ ਬਾਬਾ ਨਿੱਤਿਆਨੰਦ ਨੇ ਆਪਣਾ ਇੱਕ ਵੱਖਰਾ ਦੇਸ਼ ਬਣਾ ਲਿਆ ਹੈ । ਮਿਲੀ ਜਾਣਕਾਰੀ ਅਨੁਸਾਰ ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਦੱਖਣੀ ਅਮਰੀਕੀ ਮਹਾਂਦੀਪ ਵਿੱਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇੱਕ ਟਾਪੂ ‘ਤੇ ਆਪਣਾ ਦੇਸ਼ ਬਣਾਇਆ ਹੈ, ਜਿਸਦਾ ਨਾਂ ਕੈਲਾਸਾ ਰੱਖਿਆ ਗਿਆ ਹੈ ।ਸੂਤਰਾਂ ਮੁਤਾਬਿਕ ਇਸ ਦੇਸ਼ ਦੇ ਨਾਂ ‘ਤੇ ਨਿੱਤਿਆਨੰਦ ਵੱਲੋਂ ਇੱਕ ਵੈੱਬਸਾਈਟ ਵੀ ਬਣਾਈ ਗਈ ਹੈ । ਜਿਸ ‘ਤੇ ਦਾਅਵਾ ਕੀਤਾ ਗਿਆ ਹੈ ਕਿ ਕਲਾਸਾ ਦੇਸ਼ ਨੂੰ ਦੁਨੀਆ ਭਰ ਦੇ ਬੇਦਖਲ ਹਿੰਦੂਆਂ ਵੱਲੋਂ ਵਸਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਨਿੱਤਿਆਨੰਦ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੈ ।

ਨਿੱਤਿਆਨੰਦ ਦੇ ਨਾਲ-ਨਾਲ ਪੁਲਿਸ ਵੱਲੋਂ ਉਸ ਦੀਆਂ ਦੋ ਸਾਧਵੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਤੇ ਬੱਚਿਆਂ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਗਿਆ । ਇਸ ਸਬੰਧੀ ਗੁਜਰਾਤ ਪੁਲਿਸ ਵੱਲੋਂ 21 ਨਵੰਬਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਨਿੱਤਿਆਨੰਦ ਭਾਰਤ ਛੱਡ ਕੇ ਭੱਜ ਗਿਆ ਹੈ ।

ਦੱਸ ਦੇਈਏ ਕਿ ਨਿੱਤਿਆਨੰਦ ਵੱਲੋਂ ਅਮਰੀਕਾ ਦੀ ਇੱਕ ਪ੍ਰਸਿੱਧ ਕਾਨੂੰਨੀ ਸਲਾਹਕਾਰ ਕੰਪਨੀ ਦੀ ਮਦਦ ਨਾਲ ਆਪਣੇ ਦੇਸ਼ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਗਈ ਹੈ । ਦਰਅਸਲ, ਨਿੱਤਿਆਨੰਦ ਦੇ ਦੇਸ਼ ਕੈਲਾਸਾ ਦੇ ਦੋ ਪਾਸਪੋਰਟ ਹਨ, ਜਿਨ੍ਹਾਂ ਵਿੱਚੋਂ ਇੱਕ ਸੁਨਹਿਰੇ ਰੰਗ ਤੇ ਦੂਜੇ ਲਾਲ ਰੰਗ ਦਾ ਹੈ ।

Related posts

ਟਰੰਪ ਦੀ ਘੂਰੀ ਮਗਰੋਂ ਮੈਕਸੀਕੋ ਨੇ 325 ਭਾਰਤੀ ਵਾਪਸ ਭੇਜੇ, ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਸੀ ਅਮਰੀਕਾ

On Punjab

ਵਿਰੋਧ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਮਾਰਕ ਜੁਕਰਬਰਗ ਨੂੰ ਲਿਖੀ ਚਿੱਠੀ, ਫੇਸਬੁੱਕ ‘ਤੇ ਖਾਸ ਕੰਟੈਂਟ ‘ਤੇ ਪਾਬੰਦੀ ਦੀ ਕੀਤੀ ਮੰਗ

On Punjab

ਨਿਸ਼ਾਨੇਬਾਜ਼ੀ: ਲਕਸ਼ੈ ਸ਼ਿਓਰਾਨ ਤੇ ਨੀਰੂ ਟਰੈਪ ਚੈਂਪੀਅਨਜ਼ ਬਣੇ

On Punjab