62.8 F
New York, US
May 17, 2024
PreetNama
ਸਿਹਤ/Health

50 ਦੀ ਉਮਰ ‘ਚ ਜਵਾਨ ਦਿਖਣ ਲਈ ਖਾਓ ਇਹ 7 super foods

7 super foods: ਹੈਲਥੀ ਖਾਣਾ ਸਿਰਫ ਤੁਹਾਡੀ ਸਿਹਤ ਨੂੰ ਹੀ ਸਹੀ ਨਹੀਂ ਰੱਖਦਾ, ਬਲਕਿ ਇਹ ਤੁਹਾਡੀ ਸੁੰਦਰਤਾ ‘ਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਤੁਸੀਂ ਕਿੰਨੇ ਵੀ ਮਹਿੰਗੇ ਬਿਊਟੀ ਪ੍ਰੋਡਕਟਸ ਕਿਉਂ ਨਾ ਵਰਤ ਲਓ, ਜੇ ਤੁਹਾਡਾ ਖਾਣਾ ਜਾਂ ਪੀਣਾ ਸਹੀ ਨਹੀਂ ਹੈ, ਤਾਂ ਸਕਿਨ ਹੈਲਥੀ ਗਲੋਇੰਗ ਨਹੀਂ ਹੋਵੇਗੀ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰ ਫੂਡਜ਼ ਦੇ ਬਾਰੇ ਦੱਸਦੇ ਹਾਂ ਜੋ ਤੁਹਾਡੀ ਸਕਿਨ ਨੂੰ ਸਾਫ-ਸੁਥਰਾ ਤਾਂ ਰੱਖਣਗੇ ਹੀ ਪਰ ਇਸ ਨਾਲ ਉਸ ਨੂੰ ਬੁੱਢਾ ਨਹੀਂ ਹੋਣ ਦੇਣਗੇ। ਚਲੋ ਪਹਿਲਾਂ ਲਸਣ ਬਾਰੇ ਗੱਲ ਕਰੀਏ…

ਲਸਣ

ਹਰ ਰੋਜ਼ ਲਸਣ ਦੀਆਂ 2 ਤੋਂ 3 ਕਲੀਆਂ ਖਾਓ, ਤੁਸੀਂ ਇਸ ਨੂੰ ਸ਼ਹਿਦ ਦੇ ਨਾਲ ਵੀ ਲੈ ਸਕਦੇ ਹੋ। ਇਹ ਨਾ ਸਿਰਫ ਸਕਿਨ ਨੂੰ ਹੈਲਥੀ ਰੱਖੇਗਾ, ਬਲਕਿ ਠੰਡੇ ਕਫ਼ ਤੋਂ ਬਚਾਅ ਵੀ ਕਰੇਗਾ।
ਅਖਰੋਟ ‘ਚ ਸਪਰਮ ਨੂੰ ਮਜ਼ਬੂਤ ਬਣਾਉਣ ਦੇ ਗੁਣ ਹੁੰਦੇ ਹਨ। ਇਸਦੇ ਨਾਲ ਉਹ ਤੁਹਾਡੀ ਸਕਿਨ ਨੂੰ ਵੀ ਬੁੱਢਾ ਨਹੀਂ ਹੋਣ ਦਿੰਦੇ। ਸਕਿਨ ਨੂੰ ਚਮਕਦਾਰ ਕਰਨ ਦੇ ਨਾਲ ਇਹ ਲੰਬੀ ਉਮਰ ਤਕ ਸਕਿਨ ਨੂੰ ਝੁਰੜੀਆਂ ਤੋਂ ਬਚਾ ਕੇ ਰੱਖਦਾ ਹੈ।

ਕੇਲਾ

ਕੇਲੇ ‘ਚ ਮੌਜੂਦ ਫਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਜੇ ਤੁਸੀਂ ਦਿਨ ਦਾ ਇਕ ਕੇਲਾ ਵੀ ਖਾ ਲੈਂਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਲਈ ਐਨਰਜ਼ੀ ਵੀ ਮਿਲਦੀ ਹੈ ਅਤੇ ਸਕਿਨ ਵੀ ਤੰਦਰੁਸਤ ਰਹਿੰਦੀ ਹੈ ਕੇਲੇ ਦਾ ਮਾਸਕ ਅਤੇ ਫੇਸਪੈਕ ਲਗਾਉਣ ਨਾਲ ਵੀ ਫਾਇਦਾ ਹੋਵੇਗਾ

ਛੋਲੇ

ਭੁੰਨੇ ਹੋਏ ਛੋਲੇ ਕਾਰਬੋਹਾਈਡਰੇਟ, ਪ੍ਰੋਟੀਨ, ਨਮੀ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਦਾ ਵਧੀਆ ਸਰੋਤ ਹਨ। ਭਿੱਜੇ ਹੋਏ ਛੋਲੇ ਖਾਓ ਜਿਸ ਨਾਲ ਸਕਿਨ ਲਚਕੀਲੇ ਅਤੇ ਫਾਈਨ ਲਾਈਨਜ਼ ਵੀ ਦੂਰ ਹੋਣਗੀਆਂ

ਟਮਾਟਰ

ਟਮਾਟਰ ਦੇ ਪੇਸਟ ‘ਚ ਸ਼ਹਿਦ ਮਿਲਾ ਕੇ ਇਸ ਨੂੰ ਸਵੇਰੇ ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਖਾਓ। ਗੱਲ੍ਹ ਟਮਾਟਰਾਂ ਵਰਗੇ ਲਾਲ ਵੀ ਹੋਣਗੇ ਅਤੇ ਅੰਦਰੂਨੀ ਕਮਜ਼ੋਰੀ ਵੀ ਠੀਕ ਰਹੇਗੀ। ਇਹ ਪੁਰਸ਼ਾਂ ‘ਚ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।

ਆਂਡਾ

ਆਂਡਾ ਤੁਹਾਡੀ ਸਕਿਨ ਨੂੰ ਨਰਮ ਅਤੇ ਚਮਕਦਾਰ ਰੱਖਣ ‘ਚ ਸਹਾਇਤਾ ਕਰਦਾ ਹੈ। ਜੇ ਸਕਿਨ ਲਚਕੀਲੀ ਹੈ ਤਾਂ ਝੁਰੜੀਆਂ ਨਹੀਂ ਆਉਣਗੀਆਂ। ਇਸ ਦੇ ਨਾਲ ਹੀ ਸਕਿਨ ਆਪਣੇ ਆਪ ਸਾਫ ਹੋ ਜਾਵੇਗੀ।

ਬ੍ਰੋਕਲੀ

ਬ੍ਰੋਕਲੀ ਭਾਵੇਂ ਤੁਹਾਨੂੰ ਖਾਣ ‘ਚ ਬੇਸਵਾਦ ਲੱਗੇ, ਪਰ ਗੁਣਾਂ ਨਾਲ ਭਰਪੂਰ ਇਹ ਹਰੀ ਗੋਭੀ ਹੈਲਥ ਦੇ ਨਾਲ-ਨਾਲ ਤੁਹਾਡੀ ਸਕਿਨ ਨੂੰ ਵੀ ਜਵਾਨ ਰੱਖਦੀ ਹੈ।

Related posts

ਬ੍ਰੇਕਫਾਸਟ ਚੰਗੀ ਸਿਹਤ ਲਈ ਬਹੁਤ ਜ਼ਰੂਰੀ, ਇਹ ਪੰਜ ਖਾਣੇ ਤੁਹਾਨੂੰ ਪੂਰਾ ਦਿਨ ਰੱਖਣਗੇ ਐਕਟਿਵ

On Punjab

Coronavirus Delta Variant: ਡੈਲਟਾ ਵੇਰੀਐਂਟ ਹੁਣ ਤਕ 111 ਦੇਸ਼ਾਂ ‘ਚ ਪਹੁੰਚਿਆ, ਤੇਜ਼ੀ ਨਾਲ ਵੱਧ ਰਹੀ ਮਰੀਜ਼ਾਂ ਦੀ ਗਿਣਤੀ

On Punjab

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜ

On Punjab