17.37 F
New York, US
January 25, 2026
PreetNama
ਖੇਡ-ਜਗਤ/Sports News

ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਇਹ Factor ਕਰ ਸਕਦੇ ਨੇ ਪ੍ਰਭਾਵਿਤ..

India Bangladesh key factors: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਨੂੰ ਪਹਿਲਾ ਡੇ-ਨਾਈਟ ਟੈਸਟ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਖੇਡਿਆ ਜਾਵੇਗਾ । ਟੈਸਟ ਇਤਿਹਾਸ ਦਾ ਇਹ 12ਵਾਂ ਖੇਡਿਆ ਜਾਣ ਵਾਲਾ ਪਹਿਲਾ ਡੇ-ਨਾਈਟ ਟੈਸਟ ਮੁਕਾਬਲਾ ਹੋਵੇਗਾ । ਪਹਿਲੇ ਡੇ-ਨਾਈਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਫੈਕਟਰ ਵੀ ਪਾਏ ਗਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮੌਸਮ ਦਾ ਮਿਜਾਜ਼: ਠੰਡ ਦਾ ਮੌਸਮ ਹੋਣ ਕਾਰਨ ਇਥੇ ਤ੍ਰੇਲ ਜ਼ਿਆਦਾ ਪਵੇਗੀ । ਇਸ ਮੁਕਾਬਲੇ ਦੌਰਾਨ ਕੋਲਕਾਤਾ ਵਿੱਚ 4 ਵਜੇ ਤੋਂ ਹੀ ਲਾਈਟਾਂ ਜਗ੍ਹਾ ਦਿੱਤੀਆਂ ਜਾਣਗੀਆਂ । ਇਸ ਮੈਦਾਨ ‘ਤੇ ਮੁਕਾਬਲੇ ਦੌਰਾਨ ਤ੍ਰੇਲ ਦਾ ਪ੍ਰਭਾਵ ਘੱਟ ਕਰਨ ਲਈ ਆਊਟਫੀਲਡ ‘ਤੇ ਘੱਟ ਅਤੇ ਛੋਟੀ ਘਾਹ ਰੱਖੀ ਜਾਵੇਗੀ ।

ਟਾਸ ਦੀ ਭੂਮਿਕਾ: ਇਸ ਮੁਕਾਬਲੇ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਗੇਂਦ ਨੂੰ ਜਿੰਨਾ ਉੱਪਰ ਰੱਖੇਗੀ, ਓਨਾ ਹੀ ਉਸ ਨੂੰ ਫਾਇਦਾ ਹੋਵੇਗਾ । ਇਸ ਮੈਦਾਨ ਵਿੱਚ ਸਪਿਨਰਾਂ ਨੂੰ ਸ਼ੁਰੂ ਵਿੱਚ ਫਾਇਦਾ ਮਿਲੇਗਾ, ਕਿਉਂਕਿ ਮੌਸਮ ਠੰਡਾ ਹੋਣ ਕਾਰਨ ਗੇਂਦ ਹਿੱਲਣ ਲੱਗੇਗੀ ।

ਇਸ ਮੁਕਾਬਲੇ ਵਿੱਚ ਦੋਵਾਂ ਹੀ ਟੀਮਾਂ ਦਾ ਮਕਸਦ ਮੁਕਾਬਲੇ ਵਿਚ ਜਿੱਤ ਦਰਜ ਕਰਨ ਤੋਂ ਕਿਤੇ ਵੱਧ ਕੇ ਗੁਲਾਬੀ ਗੇਂਦ ਨਾਲ ਨਵਾਂ ਇਤਿਹਾਸ ਦਰਜ ਕਰਨਾ ਹੋਵੇਗਾ । ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਤੋਂ ਖੇਡਿਆ ਜਾਣ ਵਾਲਾ ਦੂਜਾ ਮੈਚ ਹੋਵੇਗਾ, ਜਿਸ ਨੂੰ ਦੋਵੇਂ ਟੀਮਾਂ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿੱਚ ਖੇਡਣਗੀਆਂ । ਇਸ ਸੀਰੀਜ਼ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਪਹਿਲਾਂ ਹੀ 1-0 ਨਾਲ ਸੀਰੀਜ਼ ਵਿੱਚ ਅੱਗੇ ਹੈ ਤੇ ਹੁਣ ਭਾਰਤੀ ਟੀਮ ਦੀਆਂ ਨਜ਼ਰਾਂ ਕਲੀਨ ਸਵੀਪ ‘ਤੇ ਹੋਣਗੀਆਂ ।

Related posts

Tokyo Olympic 2020: ਇਕ ਹੋਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੂੰ ਮਿਲੀ ਟੋਕੀਓ ਓਲੰਪਿਕ ਦੀ ਟਿਕਟ, ਨਵਾਂ ਨੈਸ਼ਨਲ ਰਿਕਾਰਡ

On Punjab

ICC ਅੰਡਰ-19 ਵਿਸ਼ਵ ਕੱਪ ਲਈ ਜਾਰੀ ਹੋਈ ਅੰਪਾਇਰਾਂ ਤੇ ਮੈਚ ਰੈਫਰੀ ਦੀ ਸੂਚੀ

On Punjab

ਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤ

On Punjab