PreetNama
ਖਾਸ-ਖਬਰਾਂ/Important News

ਸ਼ਸ਼ੀ ਥਰੂਰ ਖਿਲਾਫ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ‘ਸ਼ਿਵਲਿੰਗ ‘ਤੇ ਬਿੱਛੂ’ ਵਾਲੇ ਬਿਆਨ ਲਈ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦੇ ਹੋਏ ‘ਸ਼ਿਵਲਿੰਗ ‘ਤੇ ਬਿਛੂ’ ਵਾਲੇ ਕਥਿਤ ਬਿਆਨ ‘ਤੇ ਦਰਜ ਅਪਰਾਧਿਕ ਸ਼ਿਕਾਇਤ ਦੇ ਸਿਲਸਿਲੇ ‘ਚ ਅਦਾਲਤ ਸਾਹਮਣੇ ਪੇਸ਼ ਨਾ ਹੋਣ ਕਰਕੇ ਉਨ੍ਹਾਂ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਨਵੀਨ ਕੁਮਾਰ ਕਸ਼ਿਯਪ ਨੇ 27 ਨਵੰਬਰ ਲਈ ਕਾਂਗਰਸੀ ਆਗੂ ਖਿਲਾਫ ਵਾਰੰਟ ਜਾਰੀ ਕੀਤਾ ਸੀ। ਮੈਜਿਸਟਰੇਟ ਨੇ ਸ਼ਿਕਾਇਤਕਰਤਾ ਭਾਜਪਾ ਦੀ ਦਿੱਲੀ ਇਕਾਈ ਦੇ ਆਗੂ ਰਾਜੀਵ ਬੱਬਰ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ 500 ਰੁਪਏ ਜੁਰਮਾਨਾ ਵੀ ਲਾਇਆ। ਹਾਲਾਂਕਿ, ਇੱਕ ਜੂਨੀਅਰ ਵਕੀਲ ਨੇ ਬੱਬਰ ਦੀ ਨੁਮਾਇੰਦਗੀ ਕੀਤੀ।

ਅਦਾਲਤ ਨੇ ਥਰੂਰ ਤੇ ਉਸ ਦੇ ਵਕੀਲ ਦੀ ਗੈਰਹਾਜ਼ਰੀ ਦਾ ਵੀ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਉਹ ਨਰਮ ਰੁਖ ਅਪਣਾ ਰਹੀ ਹੈ ਤੇ ਦੋਸ਼ੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਂਦਾ ਹੈ ਤੇ ਉਸ ਦੇ ਗਾਰੰਟਰ ਨੂੰ 27 ਨਵੰਬਰ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਜਾਂਦਾ ਹੈ।

ਅਦਾਲਤ ਥਰੂਰ ਖਿਲਾਫ ਬੱਬਰ ਵੱਲੋਂ ਦਾਇਰ ਅਪਰਾਧਿਕ ਮਾਨਹਾਨੀ ਦੀ ਸ਼ਿਕਾਇਤ ਦੀ ਸੁਣਵਾਈ ਕਰ ਰਹੀ ਸੀ। ਬੱਬਰ ਨੇ ਕਿਹਾ ਸੀ ਕਿ ਕਾਂਗਰਸ ਨੇਤਾ ਦੇ ਬਿਆਨ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਆਈਪੀਸੀ ਦੀ ਧਾਰਾ 499 (ਮਾਨਹਾਨੀ) ਤੇ 500 (ਮਾਨਹਾਨੀ ਲਈ ਸਜ਼ਾ) ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ।

Related posts

ਪਟਿਆਲਾ ‘ਚ ਦਾਖ਼ਲ ਹੋਣ ਲੱਗਿਆ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਿਆ ; ਮਾਨ ਨੇ ਕਿਹ‍ਾ – ਕੈਪਟਨ ਨੂੰ ਹਾਰਣ ਦਾ ਡਰ, ਤਾਂ ਪਾਇਆ ਅੜਿੱਕਾ

On Punjab

PM Modi ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਦੇਵਘਰ ਏਅਰਪੋਰਟ ‘ਤੇ ਰੋਕਿਆ ਗਿਆ

On Punjab

ਵਿਸ਼ਵ ਬੈਂਕ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ ਦਾ ਭਰੋਸਾ

On Punjab