PreetNama
ਸਮਾਜ/Social

ਸਾਵਧਾਨ, ਬੰਦ ਹੋ ਸਕਦੈ 2000 ਰੁਪਏ ਦਾ ਨੋਟ

Rs 2000 Note Ban Anniversary : ਨਵੀਂ ਦਿੱਲੀ : ਨੋਟਬੰਦੀ ਨੂੰ ਅੱਜ (8 ਨਵੰਬਰ) ਨੂੰ ਤਿੰਨ ਸਾਲ ਹੋ ਗਏ ਹਨ। ਕਾਲੇਧਨ ਉਤੇ ਲਗਾਮ ਲਗਾਉਣ ਦੇ ਲਈ ਅੱਜ ਤੋਂ ਠੀਕ ਤਿੰਨ ਸਾਲ ਪਹਿਲਾਂ ਸਰਕਾਰ ਨੇ ਰਾਤੋ-ਰਾਤ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਸਰਕਾਰ ਦੇ ਨੋਟਬੰਦੀ ਦੇ ਐਲਾਨ ਨੂੰ ਤਿੰਨ ਸਾਲ ਬੀਤ ਗਏ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ 2000 ਰੁਪਏ ਦੇ ਨੋਟਾਂ ਨੂੰ ਜਲਦ ਹੀ ਬੰਦ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਰਾਹੀਂ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੇ ਪਿੱਛੇ ਜੋ ਵਜ੍ਹਾ ਦੱਸੀ ਜਾ ਰਹੀ ਹੈ, ਉਹ ਇਹ ਹੈ ਕਿ 2000 ਰੁਪਏ ਦੇ ਨੋਟ ਦੀ ਮੰਗ ਜਿਆਦਾ ਨਹੀਂ ਹੈ ਅਤੇ ਇਸ ਨੂੰ ਚਲਾਉਣ ਲੱਗੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸਬੰਧੀ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦਾ ਕਹਿਣਾ ਹੈ ਕਿ 2 ਹਜਾਰ ਰੁਪਏ ਦੇ ਨੋਟ ਨੂੰ ਬੰਦ ਕੀਤਾ ਜਾ ਸਕਦਾ ਹੈ। 31 ਅਕਤੂਬਰ ਨੂੰ ਵੀ. ਆਰ. ਐੱਸ. ਲੈ ਚੁੱਕੇ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ 2000 ਦੇ ਨੋਟਾਂ ਨੂੰ ਬੰਦ ਕਰਨ ਦਾ ਸੁਝਾਅ ਸਰਕਾਰ ਨੂੰ ਦਿੱਤਾ ਹੈ। ਗਰਗ ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ ਦਾ ਵੱਡਾ ਹਿੱਸਾ ਚਲਣ ਵਿਚ ਨਹੀਂ ਹੈ। ਇਸ ਦੀ ਜਮ੍ਹਾਂਖੋਰੀ ਹੋ ਰਹੀ ਹੈ। ਗਰਗ ਨੇ ਕਿਹਾ ਕਿ ਸਿਸਟਮ ਵਿਚ ਕਾਫੀ ਜਿਆਦਾ ਨਕਦੀ ਮੌਜੂਦ ਹੈ, ਇਸ ਲਈ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਸਾਬਕਾ ਵਿੱਤ ਮੰਤਰੀ ਗਰਗ ਨੇ ਕਿਹਾ ਕਿ ਦੁਨਿਆ ਭਰ ਦੇ ਲੋਕ ਡਿਜੀਟਲ ਪੇਮੈਂਟ ਵੱਲ ਵੱਧ ਰਹੇ ਹਨ, ਹਲਾਂਕਿ ਭਾਰਤ ਵਿਚ ਵੀ ਲੋਕ ਇਸ ਨੂੰ ਅਪਣਾ ਰਹੇ ਹਨ ਪਰ ਅਜੇ ਇਸ ਦੀ ਰਫਤਾਰ ਹੌਲੀ ਹੈ। ਗਰਗ ਨੇ ਸਰਕਾਰ ਨੂੰ 72 ਪੰਨਿਆਂ ਦਾ ਇਕ ਸੁਝਾਅ ਭੇਜਿਆ ਹੈ। ਇਸ ਵਿਚ ਉਨ੍ਹਾਂ ਕਿਹਾ ਕਿ ਵੱਧਦੇ ਕੈਸ਼ ਲੈਣ-ਦੇਣ ਉਤੇ ਟੈਕਸ, ਡਿਜੀਟਲ ਪੇਮੈਂਟ ਨੂੰ ਆਸਾਨ ਬਣਾਉਣ ਵਰਗੇ ਕਦਮਾਂ ਨਾਲ ਦੇਸ਼ ਨੂੰ ਕੈਸ਼ਲੈਸ ਬਣਾਉਣ ਵਿਚ ਮਦਦ ਮਿਲੇਗੀ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ 2000 ਰੁਪਏ ਦੇ ਨੋਟਾਂ ਦੀ ਛਪਾਈ ਵਿਚ ਹੋਲੀ-ਹੋਲੀ ਕਟੌਤੀ ਕਰ ਰਹੀ ਹੈ ਅਤੇ ਇਸ ਸਾਲ ਦੇ ਆਖਰ ਤਕ ਇਕ ਵੀ 2000 ਰੁਪਏ ਦੇ ਨੋਟ ਦੀ ਛਪਾਈ ਨਹੀਂ ਹੋਵੇਗੀ।

Related posts

ਆਧੁਨਿਕ ਪਿਸਤੌਲਾਂ ਸਣੇ ਛੇ ਕਾਬੂ

On Punjab

‘ਕਾਇਦੇ ‘ਚ ਰਹੋ ਜਾਂ ਬਰਬਾਦੀ ਲਈ ਤਿਆਰ ਹੋ ਜਾਓ’, ਪੰਜਾਬ ਸਰਕਾਰ ਦੀ ‘ਦੁਸ਼ਮਣਾਂ’ ਨੂੰ ਚੇਤਾਵਨੀ

On Punjab

Sargun Mehta: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ, ਮਿਲੇਗੀ ਹਿੰਮਤ, ਦੇਖੋ ਵੀਡੀਓ

On Punjab