PreetNama
ਫਿਲਮ-ਸੰਸਾਰ/Filmy

19 ਸਾਲ ਦੀ ਹੋਈ ਸ਼੍ਰੀ ਦੇਵੀ ਦੀ ਛੋਟੀ ਧੀ

Birthday special khusi kapoor ਸ਼੍ਰੀ ਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਭਾਵੇਂ ਹਾਲੇ ਬਾਲੀਵੁਡ ਇੰਡਸਟਰੀ ‘ਚ ਕਦਮ ਨਹੀਂ ਰੱਖਿਆ, ਪਰ ਉਹ ਆਪਣੀ ਵੱਡੀ ਭੈਣ ਜਾਨਵੀ ਕਪੂਰ ਤੋਂ ਘੱਟ ਪ੍ਰਸਿੱਧ ਨਹੀਂ ਹੈ। ਆਪਣੇ ਗਲੈਮਰਸ ਲੁਕ ਦੀ ਵਜ਼੍ਹਾ ਤੋਂ ਉਹ ਹਮੇਸ਼ਾ ਹੀ ਸੁਰਖੀਆ ਵਿੱਚ ਰਹੀ ਹੈ। ਫਿਰ ਚਾਹੇ ਉਹ ਐਥਨਿਕ ਸਟਾਇਲ ਹੋਵੇ ਜਾ ਮਾਡਲਿੰਗ, ਖੁਸ਼ੀ ਨੇ ਆਪਣੇ ਲੁਕ ਨਾਲ ਸਭ ਨੂੰ ਇੰਪ੍ਰੈਸ ਕੀਤਾ ਹੈ ਪਰ ਖੁਸ਼ੀ ਪਹਿਲਾ ਇਸ ਤਰ੍ਹਾਂ ਦੀ ਨਹੀਂ ਸੀ।

ਜੇਕਰ ਤੁਸੀ ਖੁਸ਼ੀ ਦੀਆ ਪੁਰਾਣੀਆ ਤਸਵੀਰਾ ਦੇਖੋਗੇ ਤਾਂ ਸਾਫ -ਸਾਫ ਫਰਕ ਸਮਝ ਆ ਜਾਵੇਗਾ। ਖੁਸ਼ੀ ਪਹਿਲਾ ਜਿਆਦਾ ੳਵਰਵੇਟ ਹੁੰਦੀ ਸੀ, ਪਰ ਉਸਨੇ ਆਪਣੇ ਆਪ ਨੂੰ ਬਦਲ ਲਿਆ। ਖੁਸ਼ੀ ਕਪੂਰ ਦਾ ਜਨਮ 5 ਨਵੰਬਰ 2000 ਨੂੰ ਅੱਜ ਦੇ ਦਿਨ ਹੀ ਹੋਇਆ ਸੀ। ਖੁਸ਼ੀ ਕਪੂਰ ਦੇ ਜਨਮ ਦਿਨ ‘ਤੇ ਤਹਾਨੂੰ ਦੱਸ ਦਈਏ ਕਿ ਖੁਸ਼ੀ ਕਿਸ ਤਰ੍ਹਾਂ ੳਵਰਵੇਟ ਤੋਂ ਫਿੱਟਨੈੱਸ ਬਣੀ। ਖੁਸ਼ੀ ਕਪੂਰ ਦੀ ਭੈਣ ਜਾਨਵੀ ਕਪੂਰ ਫਿੱਟਨੈੱਸ ਫਰੀਕ ਹੈ ਪਰ ਖੁਸ਼ੀ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਫਿੱਟਨੈੱਸ ਫਰੀਕ ਕੀਤਾ ਹੈ। ਇਸ ਤਰ੍ਹਾਂ ਉਹ ਕਿਸੇ ਨੂੰ ਵੀ ਪ੍ਰੇਰਿਤ ਕਰ ਸਕਦੀ ਹੈ ਇਸ ਦਾ ਮਤਲਬ ਇਹ ਹੈ ਕਿ ਅੱਜ ਉਹ ਇੰਨੀ ਫਿੱਟ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਾਲੀਵੁੱਡ ਇੰਡਸਟਰੀ ਦੀ ਸਟਾਰ ਬਣ ਚੁੱਕੀ ਹੈ।

ਖੁਸ਼ੀ ਦੀਆ ਤਸਵੀਰਾਂ ਅਤੇ ਵੀਡਿਓਜ਼ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਉਹ ਆਪਣੀ ਭੈਣ ਜਾਨਵੀ ਤੋਂ ਘੱਟ ਸੁੰਦਰ ਨਹੀਂ ਲੱਗਦੀ। ਤਹਾਨੂੰ ਦੱਸ ਦਈਏ ਕਿ ਖੁਸ਼ੀ ਕਪੂਰ ਨੂੰ ਟੈਟੂ ਬਨਵਾਉਣ ਦਾ ਬਹੁਤ ਸ਼ੌਕ ਹੈ। ਉਸ ਦੇ ਸਰੀਰ ‘ਤੇ 3 ਟੈਟੂ ਹਨ ਪਰ ਖੁਸ਼ੀ ਦੀ ਇਹ ਆਦਤ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਨੂੰ ਪਸੰਦ ਨਹੀਂ ਸੀ। ਇਸ ਬਾਰੇ ਖੁਸ਼ੀ ਨੇ ਇਕ ਇੰਟਰਵਿਊ ‘ਚ ਦੱਸਿਆ ਸੀ। ਇਕ ਇੰਟਰਵਿਊ ਦੇ ਦੌਰਾਨ ਖੁਸ਼ੀ ਨੇ ਮੀਡਿਆ ਨੂੰ ਦੱਸਿਆ ਸੀ ਕਿ ਮੇਰੇ ਸਰੀਰ ਤੇ 3 ਟੈਟੂ ਬਣੇ ਹੋਏ ਹਨ ਇੱਕ ਟੈਟੂ ‘ਚ ਪਰਿਵਾਰ ਵਾਲਿਆਂ ਦੇ ਜਨਮ -ਦਿਨ ਰੋਮਨ ਅੱਖਰਾ ‘ਚ ਲਿਖੇ ਹੋਏ ਹਨ ਅਤੇ ਦੂਸਰੇ ਟੈਟੂ ‘ਚ ਬੈਸਟ ਫ੍ਰੈਂਡ ਦਾ ਨਾਮ ਲਿਖਿਆ ਹੋਇਆ ਹੈ ਅਤੇ ਤੀਸਰਾ ਟੈਟੂ ਉਨ੍ਹਾਂ ਨੇ ਹਿਪਸ ‘ਤੇ ਬਣਵਾਇਆ ਹੋਇਆ ਹੈ। ਤੀਸਰੇ ਟੈਟੂ ਦਾ ਜ਼ਿਕਰ ਕਰਦਿਆਂ ਖੁਸ਼ੀ ਨੇ ਦੱਸਿਆ ਸੀ ਕਿ ਉਸ ਟੈਟੂ ‘ਤੇ ਲਿਖਿਆ ਹੈ ਕਿ ਖੁਦ ਹੀ ਰਾਹ ਬਨਾਓ।

Related posts

Amrish Puri Birth Anniversary: ​​ਅਸਲ ਜ਼ਿੰਦਗੀ ‘ਚ ਹਰ ਕਿਸੇ ਦੇ ਹੀਰੋ ਸੀ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ

On Punjab

Afghanistan Crisis: 20 ਸਾਲ ਪਹਿਲਾਂ ਅਫ਼ਗਾਨਿਸਤਾਨ ਛੱਡ ਭਾਰਤ ਆ ਗਿਆ ਸੀ ਵਰੀਨਾ ਹੁਸੈਨ ਦਾ ਪਰਿਵਾਰ, ਐਕਟਰੈੱਸ ਨੇ ਦੱਸੀ ਦਰਦਨਾਕ ਕਹਾਣੀ

On Punjab

ਪਰੇਸ਼ ਰਾਵਲ ਨੂੰ ਮਿਲੀ ਨੈਸ਼ਨਲ ਸਕੂਲ ਆਫ਼ ਡਰਾਮਾ ਦੀ ਕਮਾਨ, ਚੇਅਰਮੈਨ ਨਿਯੁਕਤ

On Punjab