PreetNama
ਸਮਾਜ/Social

ਜੰਮੂ-ਕਸ਼ਮੀਰ ‘ਚ ਫੋਨ ਚੱਲਦਿਆਂ ਹੀ SMS ਸੇਵਾ ਠੱਪ, ਬਿੱਲ ਨਾ ਜਮ੍ਹਾ ਹੋਣ ਕਰਕੇ ਕਾਲਾਂ ਵੀ ਬੰਦ

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਐਸਐਮਐਸ ਸੇਵਾ ਬੰਦ ਕਰ ਦਿੱਤੀ ਗਈ ਹੈ। ਸੋਮਵਾਰ ਨੂੰ, ਪੋਸਟਪੇਡ ਮੋਬਾਈਲ ਨੈੱਟਵਰਕ ਸੇਵਾ 72 ਦਿਨਾਂ ਬਾਅਦ ਬਹਾਲ ਕੀਤੀ ਗਈ ਸੀ, ਪਰ ਉਸ ਤੋਂ ਕੁਝ ਘੰਟਿਆਂ ਬਾਅਦ ਐਸਐਮਐਸ ਸੇਵਾ ਬੰਦ ਕਰ ਦਿੱਤੀ ਗਈ।

ਸੋਮਵਾਰ ਤੋਂ ਬਾਅਦ ਘਾਟੀ ਦੇ ਤਕਰੀਬਨ 40 ਲੱਖ ਪੋਸਟਪੇਡ ਮੋਬਾਈਲ ਫੋਨਾਂ ਕੰਮ ਕਰ ਰਹੇ ਹਨ। ਹਾਲਾਂਕਿ, ਹੁਣ ਉਥੋਂ ਦੇ ਲੋਕਾਂ ਲਈ ਇੱਕ ਨਵੀਂ ਸਮੱਸਿਆ ਸਾਹਮਣੇ ਆ ਗਈ ਹੈ। ਮੋਬਾਈਲ ਫੋਨ ਸੇਵਾਵਾਂ ਤਾਂ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਆਊਟਗੋਇੰਗ ਕਾਲਾਂ ਲੋਕਾਂ ਲਈ ਮੁਸੀਬਤ ਬਣ ਗਈਆਂ ਹਨ।

ਬਹੁਤੇ ਮੋਬਾਈਲ ਉਪਭੋਗਤਾਵਾਂ ਨੂੰ ਪਿਛਲੇ 72 ਦਿਨਾਂ ਦਾ ਬਿੱਲ ਭੇਜਿਆ ਗਿਆ ਹੈ ਤੇ ਬਿੱਲ ਜਮ੍ਹਾਂ ਨਾ ਕਰਾਉਣ ਕਾਰਨ ਉਨ੍ਹਾਂ ਦੀਆਂ ਆਊਟਗੋਇੰਗ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਅਜੇ ਵੀ ਬਹਾਲ ਨਹੀਂ ਹੋਈ, ਜਿਸ ਕਾਰਨ ਲੋਕਾਂ ਨੇ ਬਿੱਲ ਦਾ ਭੁਗਤਾਨ ਨਹੀਂ ਕੀਤਾ।

ਵਾਦੀ ਵਿੱਚ ਤਕਰੀਬਨ 70 ਲੱਖ ਮੋਬਾਈਲ ਕੁਨੈਕਸ਼ਨ ਹਨ। ਇਨ੍ਹਾਂ ਵਿੱਚੋਂ 40 ਲੱਖ ਪੋਸਟਪੇਡ ਫੋਨ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ ਅਤੇ 30 ਲੱਖ ਪ੍ਰੀਪੇਡ ਫੋਨ ਹਨ, ਜਿਨ੍ਹਾਂ ਨੂੰ ਹਾਲੇ ਬਹਾਲ ਨਹੀਂ ਕੀਤਾ ਗਿਆ। ਇਹ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਇੰਟਰਨੈਟ ਸੇਵਾਵਾਂ ਕਦੋਂ ਬਹਾਲ ਕੀਤੀਆਂ ਜਾਣਗੀਆਂ।

Related posts

ਆਈ.ਟੀ ਅਤੇ ਬੈਂਕ ਸ਼ੇਅਰ ’ਚ ਖਰੀਦਦਾਰੀ ਨਾਲ ਬਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹੇ

On Punjab

ਫ਼ੋਨ ‘ਤੇ ਗੱਲ ਕਰਦੀ-ਕਰਦੀ ਸੱਪਾਂ ਦੇ ਜੋੜੇ ‘ਤੇ ਬੈਠ ਗਈ ਮਹਿਲਾ, ਫਿਰ ਵਰਤਿਆ ਭਾਣਾ

On Punjab

ਗ਼ੈਰ-ਜਮਹੂਰੀ ਢੰਗ ਨਾਲ ਚੱਲ ਰਹੀ ਹੈ ਲੋਕ ਸਭਾ: ਰਾਹੁਲ

On Punjab