PreetNama
ਸਮਾਜ/Social

ਮਲੇਸ਼ੀਆ ‘ਚ ਸਿੱਖ ਮਹਿਲਾ ਸਣੇ 16 ਸ਼ੱਕੀ ਅੱਤਵਾਦੀ ਕਾਬੂ

ਕੁਆਲਾਲੰਪੁਰ: ਮਲੇਸ਼ੀਆ ਵਿੱਚ ਪੁਲਿਸ ਨੇ ਅੱਤਵਾਦੀ ਯੋਜਨਾ ਬਣਾਉਣ ਦੇ ਇਲਜ਼ਾਮ ਤਹਿਤ 38 ਸਾਲਾ ਸਿੱਖ ਮਹਿਲਾ ਸਣੇ 16 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਲੋਕ ਸਿਆਸੀ ਲੀਡਰਾਂ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਸੀ।

ਇਨ੍ਹਾਂ ਸ਼ੱਕੀਆਂ ਵਿੱਚ ਇੱਕ ਸਿੱਖ ਮਹਿਲਾ ਵੀ ਸ਼ਾਮਲ ਹੈ। ਕੁਝ ਲੋਕਾਂ ਦਾ ਸਬੰਧ ਇਸਲਾਮਿਕ ਸਟੇਟ ਨਾਲ ਹੈ। ਇਨ੍ਹਾਂ ਨੂੰ ਕੁਆਲਾਲੰਪੁਰ, ਸਬਾਹ, ਪਹਾਂਗ, ਜੋਹੋਰ, ਪੇਨਾਂਗ ਤੇ ਸੇਲਾਨਗੋਰ ’ਚੋਂ ਗ੍ਰਿਫ਼ਤਾਰ ਕੀਤਾ ਹੈ।

ਸ਼ੱਕੀਆਂ ’ਚੋਂ 12 ਇੰਡੋਨੇਸ਼ੀਆ, ਤਿੰਨ ਮਲੇਸ਼ੀਆ ਤੇ ਇੱਕ ਭਾਰਤੀ ਨਾਗਰਿਕ ਹੈ। ਗ੍ਰਿਫ਼ਤਾਰ ਕੀਤੀ ਸਿੱਖ ਮਹਿਲਾ ਦੀ ਭਾਵੇਂ ਪਛਾਣ ਨਹੀਂ ਦੱਸੀ ਗਈ, ਪਰ ਉਹ ਇੱਥੇ ਕਲੀਨਰ ਵਜੋਂ ਕੰਮ ਕਰਦੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿੱਖਸ ਫਾਰ ਜਸਟਿਸ (ਐਸਐਫਜੇ) ਗਰੁੱਪ ਦੀ ਮੈਂਬਰ ਦੱਸੀ ਜਾਂਦੀ ਹੈ।

Related posts

International Youth Day 2020 ਦੀ ਇਹ ਥੀਮ, ਜਾਣੋ ਕਿਉਂ ਮਨਾਇਆ ਜਾਂਦਾ ?

On Punjab

ਹਰਿਆਣਾ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਮੁੜ ਅੱਵਲ

On Punjab

ਪੰਜਾਬ ਤੇ ਹਰਿਆਣਾ ਵਿੱਚ ਪ੍ਰੀ-ਮੌਨਸੂਨ ਦੀ ਦਸਤਕ ਪਟਿਆਲਾ ਵਿੱਚ ਹਲਕਾ ਤੇ ਜੀਂਦ ’ਚ ਪਿਆ ਭਾਰੀ ਮੀਂਹ

On Punjab