72.05 F
New York, US
May 2, 2025
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਮੋਦੀ ਦੇ ਹੋਣ ਵਾਲੇ ਸਮਾਗਮ ‘ਤੇ ਛਾਏ ਖ਼ਤਰੇ ਦੇ ਬੱਦਲ

ਹਿਊਸਟਨ: ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਅਮਰੀਕਾ ਦਾ ਹਿਊਸਟਨ ਸ਼ਹਿਰ ਹੜ੍ਹ ਵਿੱਚ ਦੀ ਲਪੇਟ ਵਿੱਚ ਆਇਆ ਹੋਇਆ ਹੈ । ਦਰਅਸਲ, 26 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਜਾਣਾ ਹੈ । ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਅਮਰੀਕਾ ਦੇ ਹਿਊਸਟਨ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ । ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਇੱਥੇ ਅਜਿਹੇ ਹਾਲਾਤ ਹੀ ਬਣੇ ਰਹੇ ਤਾਂ ਇਸ ਦਾ ਅਸਰ ਹਾਓਡੀ ਮੋਦੀ ਪ੍ਰੋਗਰਾਮ ‘ਤੇ ਪੈ ਸਕਦਾ ਹੈ ।
ਦੱਸ ਦੇਈਏ ਕਿ ਹਿਊਸਟਨ ਵਿੱਚ ਪੀਐਮ ਮੋਦੀ ਦਾ ਪ੍ਰੋਗਰਾਮ ਐਨਆਰਜੀ ਸਟੇਡੀਅਮ ਵਿੱਚ ਹੋਣਾ ਹੈ ।ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਇੱਥੇ ਅਜਿਹੇ ਹਾਲਾਤ ਹੀ ਬਣੇ ਰਹੇ ਤਾਂ ਇਸ ਦਾ ਅਸਰ ਹਾਓਡੀ ਮੋਦੀ ਪ੍ਰੋਗਰਾਮ ‘ਤੇ ਪੈ ਸਕਦਾ ਹੈ ।
ਦੱਸ ਦੇਈਏ ਕਿ ਹਿਊਸਟਨ ਵਿੱਚ ਪੀਐਮ ਮੋਦੀ ਦਾ ਪ੍ਰੋਗਰਾਮ ਐਨਆਰਜੀ ਸਟੇਡੀਅਮ ਵਿੱਚ ਹੋਣਾ ਹੈ ।ਜਿਸਨੂੰ ਦੇਖਦੇ ਹੋਏ ਪ੍ਰਸਾਸ਼ਨ ਵੱਲੋਂ ਸਥਾਨਕ ਮੈਟਰੋ ਤੇ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ । ਇੰਨਾ ਹੀ ਨਹੀਂ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਸਥਾਨਕ ਸਕੂਲਾਂ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਵਿੱਚ ਟੈਕਸਾਸ ਇਲਾਕੇ ਵਿੱਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ ।

Related posts

ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਦੇ ਜਵਾਬ ਮਗਰੋਂ ਹੁਣ ਪਾਕਿ ਨੇ ਘੜੀ ਨਵੀਂ ਤਰਕੀਬ

On Punjab

Israel-Hamas War : ‘ਗਾਜ਼ਾ ਪੱਟੀ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ’, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜਾਰੀ ਕੀਤਾ ਬਿਆਨ

On Punjab

US Presidential Election 2024: ਮੁੜ ਆਹਮਣੇ-ਸਾਹਮਣੇ ਹੋਣਗੇ ਬਾਈਡੇਨ-ਡੋਨਾਲਡ ਟਰੰਪ, ਪ੍ਰਾਇਮਰੀ ਚੋਣਾਂ ‘ਚ ਦੋਹਾਂ ਨੇ ਪੱਕੀ ਕੀਤੀ ਦਾਅਵੇਦਾਰੀ!

On Punjab