PreetNama
ਖਾਸ-ਖਬਰਾਂ/Important News

ਚੀਨੀ ਸਰਹੱਦ ‘ਤੇ ਵੀ ਖ਼ਤਰਾ, ਅਤਿ ਆਧੁਨਿਕ ਅਮਰੀਕੀ ਹਥਿਆਰ ਤਾਇਨਾਤ

ਨਵੀਂ ਦਿੱਲੀ: ਭਾਰਤੀ ਫੌਜ ਜਲਦੀ ਹੀ ਅਰੁਣਾਚਲ ਪ੍ਰਦੇਸ਼ ਨੇੜੇ ਚੀਨ ਦੀ ਸਰਹੱਦ ‘ਤੇ ਅਤਿ ਆਧੁਨਿਕ ਅਮਰੀਕੀ ਹਥਿਆਰ ਤਾਇਨਾਤ ਕਰੇਗੀ। ਇਨ੍ਹਾਂ ਵਿੱਚ ਚਿਨੂਕ ਹੈਲੀਕਾਪਟਰਾਂ ਸਮੇਤ ਐਮ777 ਅਲਟਰਾ-ਲਾਈਟ ਹਾਵਿਟਜ਼ਰਸ ਵੀ ਸ਼ਾਮਲ ਹਨ। ਯੋਜਨਾ ਮੁਤਾਬਕ ਥਲ ਸੈਨਾ ਤੇ ਹਵਾਈ ਫੌਜ ਸਾਂਝੇ ਤੌਰ ‘ਤੇ ਯੁੱਧ ਅਭਿਆਸ ਵਿੱਚ ਸ਼ਾਮਲ ਹੋਣਗੀਆਂ। ਚਿਨੂਕ ਹੈਵੀ-ਲਿਫਟ ਹੈਲੀਕਾਪਟਰਾਂ ਨੂੰ 25 ਮਾਰਚ ਨੂੰ ਚੰਡੀਗੜ੍ਹ ਏਅਰਬੇਸ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਸ ਅਭਿਆਸ ਦਾ ਕੋਡਨੇਮ ‘ਹਿਮਵਿਜੇ’ ਰੱਖਿਆ ਗਿਆ ਹੈ। ਇਸਦਾ ਮਕਸਦ ਉੱਤਰ-ਪੂਰਬ ਵਿੱਚ ਯੁੱਧ ਦੀਆਂ ਸਮਰਥਾਵਾਂ ਦੀ ਪਰਖ ਕਰਨਾ ਹੈ। ਇਸ ਵਿੱਚ ਹਾਲ ਹੀ ਵਿੱਚ ਬਣਾਈ ਗਈ 17 ਮਾਊਂਟੇਨ ਸਟ੍ਰਾਈਕ ਕਾਰਪਸ ਵੀ ਸ਼ਾਮਲ ਹੋਵੇਗੀ। ਥਲ ਸੈਨਾ ਤੇ ਹਵਾਈ ਸੈਨਾ ਦਾ ਇਹ ਯੁੱਧ ਅਭਿਆਸ ਵਾਸਤਵਿਕ ਹੋਵੇਗਾ। ਯੁੱਧ ਦੌਰਾਨ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਵਾਈ ਸੈਨਾ ਹਰ ਸੰਭਵ ਕੰਮ ਕਰੇਗੀ।

ਸੈਨਾ ਦੇ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਤੇਜਪੁਰ ਦੇ 4 ਕਾਰਪਸ ਦੇ ਜਵਾਨਾਂ ਨੂੰ ਯੁੱਧ ਅਭਿਆਸ ਵਿੱਚ ਸ਼ਾਮਲ ਕੀਤਾ ਜਾਏਗਾ। 17 ਮਾਊਂਟੇਨ ਕਾਰਪਸ ਦੇ ਲਗਪਗ 2500 ਜਵਾਨਾਂ ਨੂੰ ਭਾਰਤੀ ਹਵਾਈ ਫੌਜ ਦੁਆਰਾ ਏਅਰਲਿਫਟ ਕੀਤਾ ਜਾਵੇਗਾ। ਇਸ ਦੇ ਲਈ ਆਈਏਐਫ ਦੇ ਆਧੁਨਿਕ ਟ੍ਰਾਂਸਪੋਰਟ ਏਅਰਕਰਾਫਟ ਸੀ-17, ਸੀ-130ਜੇ ਸੁਪਰ ਹਰਕੂਲਸ ਤੇ ਏਐਨ-32 ਦੀ ਵਰਤੋਂ ਕੀਤੀ ਜਾਏਗੀ।

ਇਨ੍ਹਾਂ ਜਵਾਨਾਂ ਨੂੰ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਅਰੁਣਾਚਲ ਪ੍ਰਦੇਸ਼ ਦੇ ਜੰਗੀ ਮੈਦਾਨ ਵਿੱਚ ਭੇਜਿਆ ਜਾਵੇਗਾ। 17 ਮਾਊਂਟੇਨ ਸਟ੍ਰਾਈਕ ਕਾਰਪਸ ਦੇ ਜਵਾਨ 59 ਮਾਊਂਟੇਨ ਡਿਵੀਜ਼ਨ ਤੋਂ ਲਿਆਂਦੇ ਜਾਣਗੇ ਤੇ ਉਨ੍ਹਾਂ ਨੂੰ ਟੈਂਕ, ਯੁੱਧ ਵਾਹਨਾਂ ਤੇ ਲਾਈਟ ਹਾਵਿਟਜ਼ਰ ਮਸ਼ੀਨਾਂ ਨਾਲ ਲੈਸ ਕੀਤਾ ਜਾਏਗਾ।

Related posts

ISRO ਦੇ ‘ਬਲੂਬਰਡ ਬਲਾਕ-2’ ਮਿਸ਼ਨ ਲਈ ਉਲਟੀ ਗਿਣਤੀ ਸ਼ੁਰੂ; ਸ਼੍ਰੀਹਰੀਕੋਟਾ ਤੋਂ ਕੱਲ੍ਹ ਹੋਵੇਗੀ ਇਤਿਹਾਸਕ ਲਾਂਚਿੰਗ

On Punjab

ਸਪੈਕਟ੍ਰਮ ਨਿਲਾਮੀ 11000 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਮਾਪਤ PUBLISHED AT: JUNE 26, 2024 12:10 PM (IST)

On Punjab

ਚੀਨ ’ਤੇ ਭੜਕੇ ਟਰੰਪ ਨੇ ਕਿਹਾ – ਦੇਣਾ ਹੋਵੇਗਾ ਦੁਨੀਆ ਨੂੰ ਮੁਆਵਜਾ, ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਕੋਰੋਨਾ ਵਾਇਰਸ; ਸਹੀ ਸੀ ਮੇਰਾ ਬਿਆਨ

On Punjab