PreetNama
ਫਿਲਮ-ਸੰਸਾਰ/Filmy

ਮਾਂ ਚਾਹੁੰਦੀ ਸੀ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਵਾਂ’ – ਸ਼ੈਰੀ ਮਾਨ

ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਫੈਨਜ਼ ਉਹਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਇਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ “ਮੇਰੇ ਮਿਊਜ਼ਿਕ ਨੂੰ ਪਿਆਰ ਕਰਨ ਲਈ ਧੰਨਵਾਦ, ਦੋਸਤਾਂ ਯਾਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਨਮ ਦਿਨ ‘ਤੇ ਕੋਈ ਵੀ ਕੇਕ ਨਾ ਲੈ ਕੇ ਆਇਓ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਮਿਊਜ਼ਿਕ ‘ਚ ਕੁਝ ਨਹੀਂ ਕੀਤਾ। ਨਾ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਿਹਾ, ਸੋ ਉਸ ਲਈ ਮੁਆਫ਼ੀ, ਪਰ ਜਲਦ ਹੀ ਗਾਉਣ ‘ਤੇ ਲਿਖਣ ਲੱਗੁਗਾਂ ਤੇ ਨਵੇਂ-ਨਵੇਂ ਗੀਤ ਤੁਹਾਡੇ ਸਾਰਿਆਂ ਲਈ ਲੈ ਕੇ ਆਉਂਗਾ, ਕਿਉਂਕਿ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਵਾਂ। ਸੋ ਸਟੇ ਟਿਊਨਡ ਦੋਸਤੋ ਮਿੱਤਰੋ ਚਾਹੁਣ ਵਾਲਿਓ ਥੋਡਾ ਸਾਡੇ ਆਲਾ ਸ਼ੈਰੀ ਮਾਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਜਿਸ ਕਾਰਨ ਅਜੇ ਤੱਕ ਸ਼ੈਰੀ ਮਾਨ ਉਸ ਦੁੱਖ ‘ਚੋਂ ਉੱਭਰ ਨਹੀਂ ਸਕੇ। ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕਰੀਏ ਤਾਂ ਯਾਰ ਅਣਮੁਲੇ, ਹੋਸਟਲ, ਤਿੰਨ ਪੈੱਗ ਆਦਿ ਕਈ ਹਿੱਟ ਗੀਤ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਉਨ੍ਹਾਂ ਨੇ ਬਹੁਤ ਵਧੀਆ ਨਾਂਅ ਕਮਾਇਆ ਹੈ। ਗੱਲ ਕੀਤੀ ਜਾਏ ਉਹਨਾਂ ਦੀ ਅਦਾਕਾਰੀ ਦੀ ਤਾਂ ਉਹ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਉਹਨਾਂ ਦੀ ਗਾਇਕੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੈਰੀ ਮਾਨ ਦੀ ਗਾਇਕੀ ਦੇ ਨਾਲ ਨਾਲ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ੈਰੀ ਮਾਨ ਇੱਕ ਵਧੀਆ ਅਦਾਕਾਰ ਤੇ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਰਾਈਟਰ ਵੀ ਹਨ। ਸ਼ੈਰੀ ਮਾਨ ਨੇ ਹਾਲ ਹੀ ‘ਚ ਅਰਦਾਸ ਕਰਾਂ ਫਿਲਮ ਦਾ ਟਾਈਟਲ ਗੀਤ ਗਾਇਆ ਸੀ ਜੋ ਕਿ ਕਾਫੀ ਹਿੱਟ ਸਾਬਿਤ ਹੋਇਆ ਸੀ।

Related posts

ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾ

On Punjab

PM Modi, ਅਕਸ਼ੈ ਤੇ ਰਜਨੀਕਾਂਤ ਤੋਂ ਬਾਅਦ ਹੁਣ ਅਜੇ ਦੇਵਗਨ ਬਣਨਗੇ ਬੀਅਰ ਗ੍ਰਿਲਜ਼ ਦੇ ਸ਼ੋਅ ਦਾ ਹਿੱਸਾ

On Punjab

ਈਵੈਂਟ ‘ਚ Wardrobe Mallfunction ਤੋਂ ਬਚੀ ਦੇਸੀ ਗਰਲ ਪ੍ਰਿਯੰਕਾ ਚੋਪੜਾ

On Punjab