PreetNama
ਖਾਸ-ਖਬਰਾਂ/Important News

UAE ‘ਚ ਭਾਰਤੀ ਨੇ ਪਤਨੀ ਦਾ ਕੀਤਾ ਕਤਲ

ਵਾਰਦਾਤਾਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ , ਅਜਿਹੇ ‘ਚ ਇੱਕ ਭਾਰਤੀ ਨੇ UAE ‘ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਦਾ ਕੁੱਝ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਲ-ਕੋਜ ਦੀ ਇਕ ਕਾਰ ਪਾਰਕਿੰਗ ‘ਚ 43 ਸਾਲਾ ਯੁਗੇਸ਼ ਸੀ. ਐੱਸ. ਨੇ ਆਪਣੀ ਪਤਨੀ ਯੁਗੇਸ਼ ਸੀ. ਐੱਸ. ਨੇ ਆਪਣੀ ਪਤਨੀ ਸੀ. ਵਿਦਿਆ ਚੰਦਰਨ (39) ਦੀ ਹੱਤਿਆ ਕਰ ਦਿੱਤੀ।ਮ੍ਰਿਤਕਾ ਦੇ ਮਾਂ-ਬਾਪ ਕੇਰਲਾ ਦੇ ਹਨ ਅਤੇ ਉਸਦੇ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਨੇ ਓਣਮ ਲਈ ਘਰ ਆਉਣਾ ਸੀ ਅਤੇ ਇਸ ਬਾਰੇ ਦੋ ਦਿਨ ਪਹਿਲਾਂ ਗੱਲ ਹੋਈ ਸੀ। ਉਸਨੇ ਸਾਫ ਕੀਤਾ ਕਿ ਕਾਫ਼ੀ ਦੇਰ ਤੋਂ ਉਸਦਾ ਵਿਵਾਹਿਕ ਜੀਵਨ ਸਹੀ ਨਹੀਂ ਚਲ ਰਿਹਾ ਸੀ ਅਤੇ ਉਸਦੀ ਭੈਣ ਲੰਬੇ ਸਮੇਂ ਤੋਂ ਤੰਗ ਸੀ , ਇਸੇ ਕਾਰਨ ਕਾਊਂਸਲਿੰਗ ਵੀ ਲਈ ਸੀ।ਉਸਨੇ ਦੱਸਿਆ ਕਿ 16 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਡੇਢ ਸਾਲ ਪਹਿਲਾਂ ਹੀ ਦੋਨੋਂ ਦੁਬਈ ਗਿਆ ਸੀ। ਉਸਨੇ ਕਾਫੀ ਕਰਜ਼ਾ ਲਿਆ ਹੋਇਆ ਸੀ ਅਤੇ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਜਿਸ ਲਈ ਵਿਦਿਆ ਨੇ ਤਿਰੂਵੰਤਪੁਰਮ ‘ਚ ਆਪਣੀ ਨੌਕਰੀ ਛੱਡ ਕੇ ਪਤੀ ਕੋਲ ਦੁਬਈ ਜਾਣ ਦਾ ਫੈਸਲਾ ਕੀਤਾ ਸੀ ਅਤੇ ਵਿਦਿਆ ਅਲ-ਕੋਜ ਦੀ ਇਕ ਨਿੱਜੀ ਕੰਪਨੀ ਦੇ ਵਿੱਤ ਵਿਭਾਗ ‘ਚ ਕੰਮ ਕਰਦੀ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

Related posts

ਪੰਜਾਬ ਦੇ ਸਰਪੰਚਾਂ ਨੂੰ ਮਿਲੇਗਾ ਦੋ ਹਜ਼ਾਰ ਰੁਪਏ ਮਾਣ ਭੱਤਾ: ਮੁੱਖ ਮੰਤਰੀ

On Punjab

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲਿਆ ਵੱਡਾ ਕਰਜ਼ਾ

On Punjab

ਟਰੰਪ ਦੀ ਸਲਾਹ: ਤੂਫ਼ਾਨਾਂ ਨੂੰ ਥੰਮ੍ਹਣ ਲਈ ਉਨ੍ਹਾਂ ‘ਤੇ ਸੁੱਟੋ ਪਰਮਾਣੂ ਬੰਬ

On Punjab