40.48 F
New York, US
December 5, 2025
PreetNama
ਖੇਡ-ਜਗਤ/Sports News

CPL ‘ਚ ਗੇਲ ਨੇ ਜੜਿਆ ਤੂਫਾਨੀ ਟੀ-20 ਸੈਂਕੜਾ

Chris Gayle T20 Hundred: ਗੇਲ ਨੇ ਜਮੈਕਾ ਥਲਾਵਾਜ ਵੱਲੋਂ ਖੇਡਦੇ ਹੋਏ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਆਪਣੀ ਪਾਰੀ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 54 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਹੈ । ਇਸ ਪਾਰੀ ਵਿੱਚ ਕ੍ਰਿਸ ਗੇਲ ਨੇ 62 ਗੇਂਦਾਂ ਵਿੱਚ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ । ਹਾਲਾਂਕਿ ਗੇਲ ਦੇ ਇਸ ਸੈਂਕੜੇ ‘ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਵੱਲੋਂ ਪਾਣੀ ਫੇਰ ਦਿੱਤਾ ਗਿਆ ਅਤੇ ਜਮੈਕਾ ਥਲਾਵਾਜ ਟੀਮ ਹਾਰ ਗਈ । ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਜਮੈਕਾ ਥਲਾਵਾਜ ਵਾਲੋਂ 21 ਛੱਕੇ ਲਗਾਏ ਗਏ । ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ । ਕ੍ਰਿਸ ਗੇਲ ਨੇ CPL ਅਤੇ IPL ਵਰਗੀਆਂ ਲੀਗਾਂ ਵਿੱਚ ਹੁਣ ਤੱਕ 22 ਸੈਂਕੜੇ ਲਗਾ ਚੁੱਕੇ ਹਨ । ਇਸ ਤੋਂ ਇਲਾਵਾ ਕ੍ਰਿਸ ਗੇਲ ਨੇ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਵੀ 2 ਸੈਂਕੜੇ ਲਗਾਏ ਹਨ । ਜਿਸ ਕਾਰਨ ਕ੍ਰਿਸ ਗੇਲ ਨੇ ਹੁਣ ਤੱਕ ਕੁੱਲ 24 ਟੀ-20 ਸੈਂਕੜੇ ਲਗਾਏ ਹਨ । ਕ੍ਰਿਸ ਗੇਲ ਤੋਂ ਬਾਅਦ ਜੋ ਖਿਡਾਰੀ ਦੂਜੇ ਨੰਬਰ ‘ਤੇ ਆਉਂਦਾ ਹੈ ਉਸ ਨੇ ਸਿਰਫ 8 ਟੀ-20 ਸੈਂਕੜੇ ਲਗਾਏ ਹਨ ।ਦੱਸ ਦੇਈਏ ਕਿ ਆਸਟ੍ਰੇਲੀਆ ਦੇ ਖਿਡਾਰੀ ਮਾਈਕਲ ਕਲਿੰਗਰ ਦੂਜੇ ਨੰਬਰ ‘ਤੇ ਸ਼ਾਮਿਲ ਹਨ, ਜਿਨ੍ਹਾਂ ਨੇ ਟੀ-20 ਕ੍ਰਿਕਟ ਇਤਿਹਾਸ ਵਿੱਚ 8 ਸੈਂਕੜੇ ਲਗਾਏ ਹਨ । ਇਸ ਤੋਂ ਤੀਜੇ ਨੰਬਰ ‘ਤੇ ਆਉਣ ਵਾਲੇ ਖਿਡਾਰੀ ਦਾ ਨਾਮ ਐਰੋਨ ਫਿੰਚ ਹੈ, ਜਿਨ੍ਹਾਂ ਨੇ ਟੀ-20 ਲੀਗ ਵਿੱਚ ਹੁਣ ਤੱਕ 7 ਸੈਂਕੜੇ ਲਗਾਏ ਹਨ ।

Related posts

ਇਸ ਦਿਨ ਤੋਂ ਹੋ ਸਕਦੀ ਹੈ IPL 2021 ਦੀ ਸ਼ੁਰੂਆਤ, ਭਾਰਤ ’ਚ ਹੀ ਕਰਵਾਇਆ ਜਾਵੇਗਾ 14ਵਾਂ ਸੀਜ਼ਨ !

On Punjab

IPL 2020: ਮੁਹੰਮਦ ਸ਼ਮੀ ਨੇ ਆਈਪੀਐਲ ਵਿੱਚ ਰਚਿਆ ਇਤਿਹਾਸ, 58ਵੇਂ ਮੈਚ ਵਿੱਚ ਹਾਸਲ ਕੀਤਾ ਇਹ ਖਿਤਾਬ

On Punjab

ਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲ

On Punjab