PreetNama
ਸਮਾਜ/Social

ਰੇਲਵੇ ਸਟੇਸ਼ਨ ‘ਤੇ ਖੜੀ ਰੇਲ ਗੱਡੀ ‘ਚ ਭੜਕੀ ਅੱਗ

ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਹੋਇਆ। ਇੱਥੇ ਪਲੇਟਫਾਰਮ ਨੰਬਰ 8 ‘ਤੇ ਖੜੀ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਕੋਚ ‘ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ।ਇਹ ਅੱਗ ਟ੍ਰੇਨ ਦੀ ਪਾਵਰ ਕਾਰ ਬੋਗੀ ‘ਚ ਲੱਗੀ ਸੀ ਜਦਕਿ ਹੁਣ ਟ੍ਰੇਨ ਨੂੰ ਹਜਰਤ ਨਿਜ਼ਾਮੁਦੀਨ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦੇ ਪਾਵਰ ਕਾਰ ਕੋਚ ਦੀ ਮੁਰੰਮਤ ਕੀਤੀ ਜਾਵੇਗੀ। ਸ਼ੁੱਕਰਵਾਰ ਦੁਪਹਿਰ ਦੋ ਵਜੇ ਕਰੀਬ ਇਸ ਟ੍ਰੇਨ ਦੇ ਕੋਚ ‘ਚ ਭਿਆਨਕ ਅੱਗ ਲੱਗੀ ਸੀ। ਅੱਗ ਇੰਨੀ ਜ਼ਿਆਦਾ ਸੀ ਕਿ ਰੇਲਵੇ ਸਟੇਸ਼ਨ ‘ਤੇ ਅੱਗ ਦਾ ਧੂੰਆਂ ਫੈਲ ਗਿਆ ਸੀ।
ਆਫੀਸ਼ੀਅਲ ਬਿਆਨ ਮੁਤਾਬਕ, ਇਹ ਅੱਗ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਪਾਵਰ ਕਾਰ ਕੋਚ ‘ਚ ਲੱਗੀ ਸੀ। ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਅੱਠ ‘ਤੇ ਖੜ੍ਹੀ ਸੀ। ਟ੍ਰੇਨ ‘ਚ ਬੈਠੇ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਅੱਗ ਨੂੰ ਅੱਗੇ ਵਧਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਇਸ ਬਾਰੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਵੀ ਟਵੀਟ ਕੀਤਾ।

Related posts

ਫਿਲਮ ‘ਸ਼ੋਲੇ’ (Sholay) ਦੇ 50 ਸਾਲ ਪੂਰੇ

On Punjab

ISRO ਤੇ ਐਲਨ ਮਸਕ ਦੀ ਕੰਪਨੀ ਵਿਚਕਾਰ Mega Deal, ਭਾਰਤ ਦੀ ਸਭ ਤੋਂ ਐਡਵਾਂਸ ਸੈਟੇਲਾਈਟ ਨੂੰ ਲਾਂਚ ਕਰੇਗੀ Spacex

On Punjab

ਸਰਦਾਰ ਸਰੋਵਰ ਬੰਨ੍ਹ ਨੇੜੇ ਹਿੱਲਣ ਲੱਗੀ ਜ਼ਮੀਨ, ਪਿੰਡਾਂ ‘ਚ ਦਹਿਸ਼ਤ

On Punjab