69.04 F
New York, US
August 29, 2026
PreetNama
ਸਮਾਜ/Social

ਭੀੜ ਤੋਂ ਬਚਣ ਲਈ ਅਮੀਰਾਂ ਦਾ ਜੁਗਾੜ! ਐਂਬੁਲੈਂਸ ਨੂੰ ਬਣਾਇਆ ਟੈਕਸੀਆਂ

ਨਵੀਂ ਦਿੱਲੀਐਂਬੂਲੈਂਸ ਦਾ ਇਸਤੇਮਾਲ ਮਰੀਜ਼ਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਇਰਾਨ ‘ਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਇਰਾਨ ‘ਚ ਕੁਝ ਅਮੀਰ ਲੋਕ ਆਪਣੀ ਅਵਾਰਾਗਰਦੀ ਦੀ ਇੰਤਹਾ ਨੂੰ ਪਾਰ ਚੁੱਕੇ ਹਨ। ਟ੍ਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਗੈਰ ਕਾਨੂੰਨੀ ਢੰਗ ਨਾਲ ਉਹ ਐਂਬੂਲੈਂਸ ਨੂੰ ਟੈਕਸੀ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ।

ਦੱਸ ਦਈਏ ਕਿ ਤਹਿਰਾਨਇਰਾਨ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਜਿੱਥੇ ਦੀ ਆਬਾਦੀ ਕਰੀਬ ਇੱਕ ਕਰੋੜ 40 ਲੱਖ ਹੈ। ਹਾਲ ਹੀ ‘ਚ ਇੱਕ ਫੁਟਬਾਲਰ ਨੇ ਪ੍ਰਾਈਵੇਟ ਕੰਪਨੀ ਨੂੰ ਫੋਨ ਕਰ ਆਪਣੇ ਘਰ ਐਂਬੁਲੈਂਸ ਭੇਜਣ ਨੂੰ ਕਿਹਾ।

ਫੋਨ ‘ਤੇ ਗੱਲਬਾਤ ਕਰਨ ਦੌਰਾਨ ਉਸ ਨੇ ਸਾਫ਼ ਕਰ ਦਿੱਤਾ ਕਿ ਉਸ ਨੂੰ ਐਂਬੂਲੈਂਸ ਇੱਕ ਟੈਕਸੀ ਦੇ ਤੌਰ ‘ਤੇ ਚਾਹੀਦੀ ਹੈ। ਉਸ ਦੇ ਘਰ ਕੋਈ ਬਿਮਾਰ ਨਹੀਂ। ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕਇੱਕ ਪ੍ਰਾਈਵੈਟ ਐਂਬੁਲੈਂਸ ਸਰਵਿਸ ਦੇ ਅਧਿਕਾਰੀ ਮਹਿਮੂਦ ਰਹਿਮੀ ਨੇ ਦੱਸਿਆ ਕਿ ਸਾਨੂੰ ਐਕਟਰਖਿਡਾਰੀ ਤੇ ਅਮੀਰ ਲੋਕ ਇਸੇ ਤਰ੍ਹਾਂ ਫੋਨ ਕਰਦੇ ਹਨ।

Related posts

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਪਹਿਲ ਦੇ ਆਧਾਰ ’ਤੇ ਵਿਸ਼ੇਸ਼ ਪੋਕਸੋ ਅਦਾਲਤਾਂ ਸਥਾਪਤ ਕਰਨ ਦਾ ਨਿਰਦੇਸ਼

On Punjab

ਪੰਜਾਬ ਭਾਖੜਾ ਡੈਮ ’ਚੋਂ ਵਾਧੂ ਪਾਣੀ ਨਾ ਛੱਡਣ ਦੇਣ ’ਤੇ ਅੜਿਆ

On Punjab

ਪਿੰਡ ਆਹਲੀ ਕਲਾਂ ਦਾ ਐਡਵਾਂਸ ਬੰਨ੍ਹ ਟੁੱਟਿਆ; 35 ਹਜ਼ਾਰ ਏਕੜ ’ਚ ਝੋਨੇ ਦੀ ਫ਼ਸਲ ਤਬਾਹ

On Punjab