65.64 F
New York, US
October 26, 2026
PreetNama
ਖੇਡ-ਜਗਤ/Sports News

ਵੰਨਡੇ ਸੀਰੀਜ਼ ‘ਚ ਭਾਰਤ ਦਾ ਦੂਜਾ ਸਭ ਤੋਂ ਕਾਮਯਾਬ ਖਿਡਾਰੀ ਬਣਿਆ ਕੋਹਲੀ

ਨਵੀਂ ਦਿੱਲੀ: ਵੈਸਟਇੰਡੀਜ਼ ਖਿਲਾਫ ਦੂਜੇ ਵੰਨਡੇ ‘ਚ ਭਾਰਤੀ ਟੀਮ ਨੇ 59 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ‘ਚ 120 ਦੌੜਾਂ ਦੀ ਪਾਰੀ ਖੇਡਣ ਵਾਲਾ ਵਿਰਾਟ ਕੋਹਲੀ ਇਸ ਜਿੱਤ ਦਾ ਹੀਰੋ ਬਣਿਆ। ਆਪਣੇ 42ਵੇਂ ਸੈਂਕੜੇ ਦੇ ਨਾਲ ਵਿਰਾਟ ਕੋਹਲੀ ਵੰਨਡੇ ਕ੍ਰਿਕੇਟ ‘ਚ ਭਾਰਤ ਦਾ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਇਹ ਮੁਕਾਮ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਦੇ ਹੋਏ ਹਾਸਲ ਕੀਤਾ।

ਆਪਣੀ ਪਾਰੀ ਦੌਰਾਨ ਕੋਹਲੀ ਨੇ ਗਾਂਗੁਲੀ ਦੀ ਦੌੜਾਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਵੱਲੋਂ ਵੰਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੂਜੇ ਨੰਬਰ ‘ਤੇ ਹੈ। ਕੋਹਲੀ ਦੇ ਨਾਂ ਹੁਣ 238 ਮੈਚਾਂ ‘ਚ 11,406 ਦੌੜਾਂ ਦਰਜ ਹਨ ਤੇ ਉਹ ਓਵਰਆਲ ਲਿਸਟ ‘ਚ ਅੱਠਵੇਂ ਨੰਬਰ ‘ਤੇ ਹੈ।

ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਸਾਥੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਨੇ ਆਸਟ੍ਰੇਲੀਆ ਖਿਲਾਫ 37 ਪਾਰੀਆਂ ‘ਚ ਇਹ ਮੁਕਾਮ ਹਾਸਲ ਕੀਤਾ ਸੀ। ਕੋਹਲੀ ਨੇ 112 ਗੇਂਦਾਂ ‘ਤੇ ਆਪਣਾ 42ਵਾਂ ਸੈਂਕੜਾ ਪੂਰਾ ਕੀਤਾ। ਵੈਸਟਇੰਡੀਜ਼ ਖਿਲਾਫ ਇਹ ਉਸ ਦਾ ਅੱਠਵਾਂ ਤੇ ਕੈਪਟਨ ਦੇ ਤੌਰ ‘ਤੇ ਛੇਵਾਂ ਸੈਂਕੜਾ ਹੈ ਜੋ ਰਿਕਾਰਡ ਹੈ।

Related posts

ਭੁਬਨੇਸ਼ਵਰ ’ਚ ਕੌਮੀ ਪੈਰਾ ਤਲਵਾਰਬਾਜ਼ੀ ਚੈਂਪੀਅਨਸ਼ਿਪ 28 ਤੋਂ

On Punjab

ਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤ

On Punjab

ਜਲੰਧਰ ‘ਚ ਭਿਆਨਕ ਹਾਦਸਾ : ਸੜਕ ‘ਤੇ ਖੜ੍ਹੀ ਬ੍ਰੈੱਡ ਵਾਲੀ ਗੱਡੀ ‘ਚ ਵੱਜੀ ਸਕਾਰਪੀਓ ਦੇ ਉੱਡੇ ਪਰਖੱਚੇ; ਨਸ਼ੇ ‘ਚ ਟੱਲੀ ਨੌਜਵਾਨਾਂ ਨੂੰ ਮਸਾਂ ਕੱਢਿਆ ਬਾਹਰ

On Punjab