PreetNama
ਖਾਸ-ਖਬਰਾਂ/Important News

ਉੱਤਰ-ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਸਾਜ਼ਿਸ਼ ਦਾ ਸ਼ੱਕ

ਅੰਬਾਲਾ: ਉੱਤਰ ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ਅੰਬਾਲਾ ਵਿੱਚ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਤਿੰਨਾਂ ਦੁਕਾਨਾਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਉਧਰ ਅੱਗ ਬੁਝਾਊ ਵਿਭਾਗ ਦੀਆਂ ਛੇ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ‘ਚ ਲੱਗੀਆਂ ਹਨ। ਅੱਗ ਲੱਗਣ ਪਿੱਛੇ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।

ਇਸ ਅੱਗ ਦੀ ਘਟਨਾ ਬਾਰੇ ਦੁਕਾਨ ਮਾਲਕਾਂ ਦਾ ਕਹਿਣਾ ਕੁਝ ਹੋਰ ਹੀ ਹੈ। ਉਨ੍ਹਾਂ ਮੁਤਾਬਕ ਦੁਕਾਨ ਮਾਲਕਾਂ ਦਾ ਪ੍ਰੋਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਨੂੰ ਅੱਗ ਲਗਵਾਈ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਇਸ ਅੱਗ ਨਾਲ ਦੁਕਾਨ ‘ਚ ਰੱਖਿਆ ਸਾਰ ਸਮਾਨ ਸੜ੍ਹ ਕੇ ਸੁਆਹ ਹੋ ਗਿਆ।

Related posts

ਫਰਾਂਸ ਨੇ ਬੈਨ ਕਰ ਦਿੱਤਾ iPhone 12, SAR ਦਾ ਪੱਧਰ ਜਿਆਦਾ ਹੋਣ ਮਗਰੋਂ ਸਰਕਾਰ ਦਾ ਐਕਸ਼ਨ

On Punjab

ਇਤਿਹਾਸਕ ਜਿੱਤ: ਮਾਨਸਾ ਦੀ ਧੀ ਸੁਪਨੀਤ ਕੌਰ ਨੇ 12ਵੀਂ ਵਿੱਚੋਂ 500 ‘ਚੋਂ 500 ਅੰਕ ਲੈ ਕੇ ਗੱਡੇ ਝੰਡੇ

On Punjab

ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਤੋਂ ਵੱਧ ਕੁਰਬਾਨੀਆਂ ਅਸੀਂ ਦਿੱਤੀਆਂ, ਸਾਡੇ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇਕੇ ਪਾਰਟੀ ਰਜਿਸਟ੍ਰੇਸ਼ਨ ਰੋਕਣਾ ਸਰਾਸਰ ਬੇਇਨਸਾਫ਼ੀ – ਇਯਾਲੀ

On Punjab