PreetNama
ਫਿਲਮ-ਸੰਸਾਰ/Filmy

ਕਸ਼ਮੀਰੀ ਕੁੜੀਆਂ ਬਾਰੇ ਬੀਜੇਪੀ ਵਿਧਾਇਕ ਦੀ ਟਿੱਪਣੀ ਦਾ ਰਿਚਾ ਚੱਢਾ ਨੇ ਦਿੱਤਾ ਤਿੱਖਾ ਜਵਾਬ

ਨਵੀਂ ਦਿੱਲੀਜੰਮੂਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਸੂਬੇ ਨੂੰ ਦੋ ਹਿੱਸਿਆਂ ‘ਚ ਵੰਡਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੱਖਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਬੀਤੇ ਦਿਨੀਂ ਬੀਜੇਪੀ ਦੇ ਇੱਕ ਨੇਤਾ ਵਿਕਰਮ ਸੈਨੀ ਨੇ ਬਿਆਨ ਦਿੱਤਾ ਸੀ ਕਿ ਹੁਣ ਉਨ੍ਹਾਂ ਦੇ ਕੁਆਰੇ ਵਰਕਰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰ ਸਕਣਗੇ। ਬੀਜੇਪੀ ਵਿਧਾਇਕ ਦੇ ਇਸ ਬਿਆਨ ਦੀ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਜੰਮ ਕੇ ਆਲੋਚਨਾ ਕੀਤੀ ਹੈ।

ਰਿਚਾ ਚੱਢਾ ਨੇ ਟਵਿਟਰ ‘ਤੇ ਲਿਖਿਆ, “ਜਾਤੀਵਾਦਲਿੰਗਵਾਦਸੈਕਸ ਤੋਂ ਵੰਛਿਤ ਡਾਇਨਾਸੌਰ ਅਜੇ ਖ਼ਤਮ ਨਹੀਂ ਹੋਏ ਹਨਸਗੋਂ ਉਹ ਵੱਧ ਰਹੇ ਹਨ। ਅਜਿਹਾ ਕਿਉਂ ਹੈ ਕਿ ਸਾਡੇ ਜ਼ਿਆਦਾਤਰ ਨੇਤਾ ਮਰਦ ਹਨਜਿਨ੍ਹਾਂ ਨੂੰ ਤੁਸੀਂ ਚਾਹ ‘ਤੇ ਵੀ ਆਪਣੇ ਘਰ ਬੁਲਾਉਣਾ ਪਸੰਦ ਨਹੀਂ ਕਰੋਗੇ ਉਹ ਚਾਪਲੂਸੀ ਕਰ ਰਹੇ ਹਨ। ਇਸ ਲਈ ਜਾਣਾ ਸੀ ਕਸ਼ਮੀਰਵਿਆਹ ਤਾਂ ਲੀਗਲ ਕੀਤਾ ਸੀ…?”ਯੂਪੀ ਦੇ ਮੁਜ਼ੱਫਰਨਗਰ ‘ਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਵਿਕਰਮ ਸੈਨੀ ਨੇ ਇਹ ਬਿਆਨ ਦਿੱਤਾ ਸੀ। ਉਧਰ ਜੇਕਰ ਐਕਟਰ ਰਿਚਾ ਚੱਢਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਅਗਲੀ ਫ਼ਿਲਮ ਸੈਕਸ਼ਨ 375′ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਸ ‘ਚ ਰੀਚਾ ਦੇ ਨਾਲ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ। ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Related posts

ਇਸ ਭਾਰਤੀ ਸੀਰੀਅਲ ‘ਤੇ ਪਾਕਿਸਤਾਨੀ ਡਰਾਮੇ ਦੀ ਨਕਲ ਕਰਨ ਦਾ ਇਲਜ਼ਾਮ, ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ

On Punjab

Kareena Kapoor Khan 40th Birthday: ਚਿੰਤਨਸ਼ੀਲ ਮੂਡ ‘ਚ ਕਰੀਨਾ ਕਪੂਰ, ਜਲਦ ਬਣਨ ਵਾਲੀ ਹੈ ਦੂਜੀ ਵਾਰ ਮਾਂ

On Punjab

ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

On Punjab