PreetNama
ਫਿਲਮ-ਸੰਸਾਰ/Filmy

ਸੈਕ੍ਰੇਡ ਗੇਮਸ-2’ ਲੌਂਚ ਤੋਂ ਪਹਿਲਾਂ ਖਾਸ ਵੀਡੀਓ ਤੇ ਤਸਵੀਰਾਂ ਸ਼ੇਅਰ

ਮੁੰਬਈਡਿਜੀਟਲ ਦੀ ਦੁਨੀਆ ‘ਚ ਧਮਾਕਾ ਕਰ ਚੁੱਕੇ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਦੇ ਪਹਿਲੇ ਸੀਜ਼ਨ ਤੋਂ ਬਾਅਦ ਜਲਦੀ ਹੀ ਇਸ ਦਾ ਦੂਜਾ ਸੀਜ਼ਨ ਰਿਲੀਜ਼ ਹੋਣ ਵਾਲਾ ਹੈ। ਕੁਝ ਹੀ ਦਿਨ ਪਹਿਲ਼ਾਂ ਇਸ ਦੇ ਦੂਜੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਅਜੇ ਟ੍ਰੇਲਰ ਦਾ ਖੁਮਾਰ ਔਡੀਅੰਸ ਦੇ ਸਿਰੋਂ ਉੱਤਰਿਆ ਨਹੀਂ ਸੀ ਕਿ ਨੈੱਟਫਲਿਕਸ ਇੰਡੀਆ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੁਲਾਰਾ ਦੇਣ ਲਈ ਵੈੱਬ ਸੀਰੀਜ਼ ਦੀ ਕਾਸਟ ਦੀ ਰੇਅਰ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀ ਹੈ।ਤਸਵੀਰਾਂ ਤੇ ਵੀਡੀਓ ‘ਚ ਵੈੱਬ ਸੀਰੀਜ਼ ਦੀ ਪੂਰੀ ਸਟਾਰਕਾਸਟ ਖਾਸ ਲੁੱਕ ‘ਚ ਨਜ਼ਰ ਆ ਰਹੀ ਹੈ। ਇੰਸਟਾ ‘ਤੇ ਸ਼ੇਅਰ ਫੋਟੋ ‘ਚ ਪੰਕਜ ਤ੍ਰਿਪਾਠੀਰਣਵੀਰ ਸ਼ੋਰੀ,ਕਲਕੀ ਕੋਚਲੀਨਨਵਾਜ਼ੂਦੀਨ ਸਿੱਦੀਕੀਸੈਫ ਅਲੀ ਖ਼ਾਨਸੁਰਵੀਨ ਚਾਵਲਾਜਤਿਨ ਸਰਨਾਲਿਊਕ ਕੈਨੀ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਨੈੱਟਫਲਿਕਸ ਨੇ ਨਵਾਜ਼ੂਦੀਨਕਲਕੀਸੈਫ ਅਲੀ ਤੇ ਪੰਕਜ ਦੇ ਕਿਰਦਾਰਾਂ ਨੂੰ ਗਹਿਰਾਈ ਨਾਲ ਸਮਝਾਉਂਦੇ ਹੋਏਉਨ੍ਹਾਂ ਦੇ ਕੈਰੇਕਟਰਸ ਦੀ ਇੱਕ ਝਲਕ ਵੀ ਸ਼ੇਅਰ ਕੀਤੀ ਹੈ। ‘ਸੈਕ੍ਰੇਡ ਗੇਸਮ 15 ਅਗਸਤ ਤੋਂ ਸ਼ੁਰੂ ਹੋ ਰਹੀ ਹੈ ਜਿਸ ‘ਚ ਰਣਵੀਰ ਸ਼ੋਰੀ ਤੇ ਕਲਕੀ ਕੋਚਲੀਨ ਨੂੰ ਨਵੀਂ ਐਂਟਰੀ ਮਿਲੀ ਹੈ।

Related posts

https://www.youtube.com/watch?v=NFqbhXx9n6c

On Punjab

ਨਾਈਜੀਰੀਅਨ ਸਿੰਗਰ ਨੇ ਗਾਇਆ ਸਪਨਾ ਚੌਧਰੀ ਦਾ ਹਿੱਟ ਗੀਤ, ਵੇਖੋ ਵੀਡੀਓ

On Punjab

Aryan Khan Bail Hearing : ਆਰੀਅਨ ਖ਼ਾਨ ਨੂੰ ਨਹੀਂ ਮਿਲੀ ਜ਼ਮਾਨਤ, ਜ਼ਮਾਨਤ ਪਟੀਸ਼ਨ ‘ਤੇ ਕੱਲ੍ਹ ਫਿਰ ਹੋਵੇਗੀ ਸੁਣਵਾਈ

On Punjab