PreetNama
ਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਗੇੜੀ ਦੀ ਤਿਆਰੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਤੰਬਰ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ‘ਚ ਹਿੱਸਾ ਲੈਣ ਅਮਰੀਕਾ ਜਾਣਗੇ। ਇੱਥੇ ਉਹ 22 ਸਤੰਬਰ ਨੂੰ ਹਿਊਸਟਨ ‘ਚ ‘ਹਾਉਡੀ ਮੋਦੀ’ ਸਮਾਗਮ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।

ਸਮਿੱਟ ਦੀ ਮੇਜ਼ਬਾਨੀ ਹਿਊਸਟਨ ਸਥਿਤ ਟੈਕਸਾਸ ਇੰਡੀਆ ਫੋਰਮ ਕਰੇਗਾ। ਰਿਪੋਰਟਸ ਮੁਤਾਬਕ, 23 ਸਤੰਬਰ ਨੂੰ ਉਹ ਯੂਐਨ ‘ਚ ਜਲਵਾਯੂ ‘ਚ ਆ ਰਹੇ ਬਦਲਾਅ ‘ਤੇ ਹੋਣ ਵਾਲੀ ਖਾਸ ਬੈਠਕ ‘ਚ ਵੀ ਭਾਸ਼ਣ ਦੇਣਗੇ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ 25-26 ਜੁਲਾਈ ਨੂੰ ਬ੍ਰਾਜੀਲ ਦੇ ਰੀਓ ਡੀ ਜੇਨੇਰਿਓ ‘ਚ ਬ੍ਰਿਕਸ ਦੇਸਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣਗੇ। ਬ੍ਰਿਕਸ ਦੇਸ਼ਾਂ ਦੇ ਕਿਸੇ ਸਮਾਗਮ ‘ਚ ਇਹ ਜੈਸ਼ੰਕਰ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਸੁਸ਼ਮਾ ਨੇ ਪਿਛਲੇ ਸਤੰਬਰ ‘ਚ ਵਿਦੇਸ਼ ਮੰਤਰੀ ਰਹਿੰਦੇ ਹੋਏ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲਿਆ ਸੀ

Related posts

ਸੈਂਸੈਕਸ 1,078 ਅੰਕਾਂ ਦੀ ਤੇਜ਼ੀ ਨਾਲ 6 ਹਫ਼ਤਿਆਂ ਦੇ ਉੱਚ ਪੱਧਰ ’ਤੇ ਪਹੁੰਚਿਆ

On Punjab

‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ..’; CJP Protest ਦੌਰਾਨ ਚਰਚਾ ਵਿੱਚ ਆਈ Ruchika Singh ਦਾ ਨਵਾਂ ਵੀਡੀਓ ਵਾਇਰਲ !

On Punjab

ਜਸਵੀਰ ਸਿੰਘ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ

On Punjab