PreetNama
ਸਮਾਜ/Social

ਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟ

ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਦੱਖਣ ਰਾਜਸਥਾਨ, ਜੰਮੂ ਤੇ ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਪੱਛਮ ਬੰਗਾਲ, ਝਾਰਖੰਡ ਤੇ ਪੂਰਬੀ ਉੜੀਸਾ ਉੱਪਰ ਚੱਕਰਵਾਤੀ ਦਬਾਅ ਬਣਿਆ ਹੋਇਆ ਹੈ। ਇਸ ਦੌਰਾਨ ਕਰਨਾਟਕ ਵਿੱਚ ਭਾਰੀ ਬਾਰਸ਼ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਮੁਤਾਬਕ ਮਾਨਸੂਨ ਦਬਾਅ ਦਾ ਖੇਤਰ ਹਿਮਾਲਿਆ ਦੀ ਤਲਹਟੀ ਤੋਂ ਦੱਖਣ ਵੱਲ ਥੋੜ੍ਹਾ ਅੱਗੇ ਵਧ ਕੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਨਾਗਾਲੈਂਡ ਤੱਕ ਫੈਲਿਆ ਹੋਇਆ ਹੈ। ਇਸ ਨਾਲ ਦਿੱਲੀ-ਐਨਸੀਆਰ ਵਿੱਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕ ਦੇ ਅੰਦਰੂਨੀ ਹਿੱਸਿਆਂ, ਮਹਾਂਰਾਸ਼ਟਰ ਦੇ ਤਟੀ ਇਲਾਕੇ, ਗੋਆ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੜੀਸਾ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋ ਸਕਦੀ ਹੈ। ਅਸਾਮ, ਮੇਘਾਲਿਆ, ਸਿੱਕਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਝਾਰਖੰਡ, ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਸ਼ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਤੇ ਇਸ ਦੇ ਆਲੇ ਦੁਆਲੇ ਘੱਟ ਦਬਾਅ ਹੋਣ ਕਾਰਨ ਚੱਕਰਵਾਤੀ ਹਾਲਾਤ ਬਣ ਰਹੇ ਹਨ ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਤੋਂ ਅਗਲੇ ਪੰਜ ਦਿਨਾਂ ਤਕ ਭਾਰੀ ਮੀਂਹ ਦੀ ਚੇਤਾਵਨੀ ਹੈ।

Related posts

ਭੀੜ ਤੋਂ ਬਚਣ ਲਈ ਅਮੀਰਾਂ ਦਾ ਜੁਗਾੜ! ਐਂਬੁਲੈਂਸ ਨੂੰ ਬਣਾਇਆ ਟੈਕਸੀਆਂ

On Punjab

IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

On Punjab

2035 ’ਚ ਮੈਕਸੀਕੋ ਤੋਂ ਜ਼ਿਆਦਾ ਹੋਵੇਗੀ ਭਾਰਤ ’ਚ ਏਸੀ ਦੀ ਬਿਜਲੀ ਖ਼ਪਤ, ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਤਾਜ਼ਾ ਹਾਲਾਤ ’ਚ ਪ੍ਰਗਟਾਇਆ ਅਨੁਮਾਨ ਆਈਈਏ ਨੇ ਆਪਣੇ ਵਿਸ਼ਵ ਊਰਜਾ ਹਾਲਾਤ 2024 ’ਚ ਕਿਹਾ ਹੈ ਕਿ 2035 ਤੱਕ ਭਾਰਤ ’ਚ ਸਾਰੇ ਤਰ੍ਹਾਂ ਦੀ ਊਰਜਾ ਦੀ ਮੰਗ ਵਧੇਗੀ। ਇਸ ਨਾਲ ਇਹ ਵਿਸ਼ਵ ਪੱਧਰ ’ਤੇ ਊਰਜਾ ਦੀ ਮੰਗ ਲਈ ਵਾਧੇ ਦਾ ਇੰਜਣ ਬਣ ਜਾਏਗਾ। ਭਾਰਤ ਇਸ ਸਮੇਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤ ਤੇ ਦਰਾਮਦ ਕਰਨ ਵਾਲਾ ਦੇਸ਼ ਹੈ ਤੇ 2035 ਤੱਕ ਇਸ ਦੀ ਤੇਲ ਖਪਤ ’ਚ ਕਰੀਬ 20 ਲੱਖ ਬੈਰਲ ਹਰ ਰੋਜ਼ ਵਾਧਾ ਹੋਵੇਗਾ।

On Punjab