PreetNama
ਖਾਸ-ਖਬਰਾਂ/Important News

91 ਸਾਲ ਦੀ ਉਮਰ ‘ਚ ਮਾਰੀਸ਼ਸ਼ ਦੇ ਸਾਬਕਾ ਪੀਐੱਮ ਦਾ ਦੇਹਾਂਤ, ਪਰ੍ਧਾਨ ਮੰਤਰੀ ਮੋਦੀ ਤੇ ਵਿਦੇਸ਼ ਮੰਤਰੀ ਨੇ ਪਰ੍ਗਟਾਇਆ ਦੁੱਖ

ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਅਨਿਰੁੱਧ ਜਗਨਨਾਥ ਦਾ 3 ਜੂਨ 2021 ਨੂੰ 91 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਅਨੀਰੁੱਧ ਜਗਨਨਾਥ ਪ੍ਰਧਾਨ ਮੰਤਰੀ ਅਤੇ ਮਾਰੀਸ਼ਸ ਦੇ ਰਾਸ਼ਟਰਪਤੀ ਦੋਨਾਂ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਗਨਨਾਥ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।ਪੀਐਮ ਮੋਦੀ ਨੇ ਸੋਗ ਵਿਚ ਲਿਖਿਆ, ‘ਪ੍ਰਵਾਸੀ ਅਨਿਰੁੱਧ ਜਗਨਨਾਥ ‘ਤੇ ਮਾਣ ਹੈ, ਉਨ੍ਹਾਂ ਨੇ ਦੁਵੱਲੇ ਸੰਬੰਧ ਬਣਾਉਣ ਵਿਚ ਮਦਦ ਕੀਤੀ, ਜਿਸ ਨਾਲ ਉਨ੍ਹਾਂ ਦੀ ਵਿਰਾਸਤ ਨੂੰ ਲਾਭ ਮਿਲੇਗਾ। ਦੂਜੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਅਤੇ ਮਾਰੀਸ਼ਸ ਦੇ ਰਾਸ਼ਟਰਪਤੀ ਦੇ ਦੇਹਾਂਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ ਹੈ। ਉਹ ਬੁਲੰਦ ਨੇਤਾ ਨਾਲ ਭਾਰਤ ਦੇ ਚੰਗੇ ਮਿੱਤਰ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਜਗਨਨਾਥ ਨਾਲ ਮੁਲਾਕਾਤ ਨੂੰ ਯਾਦ ਕੀਤਾ।

Related posts

ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ ‘ਚ ਅੱਗ, 60 ਤੋਂ ਜ਼ਿਆਦਾ ਦੀ ਮੌਤ

On Punjab

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆ

On Punjab

ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

On Punjab