ਲੰਡਨ: ਯੂਕੇ ਦੀ ਪੌਣੇ ਨੌਂ ਕਰੋੜ ਦੀ ਲਾਟਰੀ ਜਿੱਤਣ ਵਾਲੀ 23 ਸਾਲਾ ਮੁਟਿਆਰ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪਰ ਉਸ ਮੁਟਿਆਰ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਕਦੇ ਆਪਣੀਆਂ ਨਗਨ ਤਸਵੀਰਾਂ 50-50 ਪੌਂਡਾਂ ਵਿੱਚ ਵੇਚੀਆਂ ਸਨ।
ਯੂਕੇ ਦੀ ਲਾਟਰੀ ਜੇਤੂ ਜੇਨ ਪਾਰਕ ਨੇ ਬੀਤੇ ਦਿਨੀਂ ਦੱਸਿਆ ਹੈ ਕਿ ਭਾਵੇਂ ਤਸਵੀਰਾਂ ਵੇਚਣ ਵੇਲੇ ਉਸ ਦੀ ਵਿੱਤੀ ਹਾਲਤ ਬਿਲਕੁਲ ਠੀਕ ਸੀ, ਪਰ ਉਹ ਅਜਿਹਾ ਦਾਨ-ਪੁੰਨ ਕਰਨ ਲਈ ਕਰਦੀ ਸੀ। ਜੇਨ ਨੇ ਦੱਸਿਆ ਕਿ ਉਹ ਉਸ ਦੀਆਂ ਨਗਨ ਤਸਵੀਰਾਂ ਵੇਖਣ ਲਈ ਕਾਹਲੇ ਹੋਏ ਲੋਕਾਂ ਨੂੰ ਘੱਟੋ-ਘੱਟ 50 ਪੌਂਡ ਦੀ ਤਸਵੀਰ ਵੇਚਦੀ ਸੀ। ਇਸ ਤਰ੍ਹਾਂ ਇਕੱਠੀ ਕੀਤੀ ਰਕਮ ਨਾਲ ਉਹ ਚੈਰਿਟੀ ਕਰਦੀ ਸੀ। ਜੇਨ ਨੇ ਦੱਸਿਆ ਕਿ ਅਜਿਹਾ ਕਰਕੇ ਉਹ ਖ਼ੁਦ ਨੂੰ ਰੌਬਿਨਹੁੱਡ ਵਰਗਾ ਮਹਿਸੂਸ ਕਰਦੀ ਸੀ।ਨ ਨੇ ਸਾਫ ਕੀਤਾ ਕਿ ਉਹ ਕਦੇ ਵੀ ਪੂਰੀਆਂ ਨਗਨ ਤਸਵੀਰਾਂ ਨਹੀਂ ਸੀ ਵੇਚਦੀ, ਬਲਕਿ ਅਰਧ ਨਗਨ ਤਸਵੀਰਾਂ ਵੇਚ ਕੇ ਪੈਸੇ ਕਮਾਉਂਦੀ ਤੇ ਦਾਨ ਕਰਦੀ ਸੀ। ਜੇਨ ਨੇ 17 ਸਾਲ ਦੀ ਉਮਰ ਵਿੱਚ ਹੀ ਪਹਿਲੀ ਲਾਟਰੀ ਜਿੱਤੀ ਸੀ ਅਤੇ ਇਸ ਪੈਸੇ ਨਾਲ ਉਸ ਨੇ ਪਲਾਸਟਿਕ ਸਰਜਰੀ ਕਰਵਾਈ, ਗੱਡੀਆਂ ਖਰੀਦੀਆਂ ਅਤੇ ਰੱਜ ਕੇ ਸੈਰ ਸਪਾਟਾ ਕੀਤਾ। ਅੱਜ-ਕੱਲ੍ਹ ਉਹ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ।