85.91 F
New York, US
July 21, 2025
PreetNama
ਖੇਡ-ਜਗਤ/Sports News

8 ਫੁੱਟ 2 ਇੰਚ ਲੰਬੇ ਅਫਗਾਨੀ ਸ਼ੇਰ ਖਾਨ ਨੂੰ ਵੇਖਦੇ ਹੀ ਰਹਿ ਗਏ ਭਾਰਤੀ, ਬੁਲਾਉਣੀ ਪਈ ਪੁਲਿਸ

ਨਵੀਂ ਦਿੱਲੀ: ਇੱਕ ਅਫਗਾਨੀ ਆਦਮੀ ਲਈ ਉਸ ਦੀ 8 ਫੁੱਟ ਲੰਬਾਈ ਮੁਸੀਬਤ ਬਣ ਗਈ। ਇਹ ਲਖਨਊ ‘ਚ ਅਫਗਾਨਿਸਤਾਨ ਤੇ ਵੈਸਟਇੰਡੀਜ਼ ਵਿਚਾਲੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ (ਵਨਡੇ) ਦੇਖਣ ਆਇਆ ਸੀ। ਲਖਨਊ ‘ਚ ਉਚਾਈ ਕਰਕੇ ਉਸ ਨੂੰ ਰਿਹਾਇਸ਼ ਲੱਭਣ ‘ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸ਼ੇਰ ਖਾਨ, ਜੋ 8 ਫੁੱਟ 2 ਇੰਚ ਲੰਬਾ ਹੈ, ਨੂੰ ਠਹਿਰਨ ਲਈ ਜਗ੍ਹਾ ਦੀ ਭਾਲ ‘ਚ ਕਈ ਹੋਟਲਾਂ ਦਾ ਦੌਰਾ ਕੀਤਾ, ਪਰ ਕੋਈ ਵੀ ਹੋਟਲ ਉਸ ਦੀ ਉਚਾਈ ਕਰਕੇ ਉਸ ਨੂੰ ਇੱਕ ਕਮਰਾ ਦੇਣ ਲਈ ਰਾਜ਼ੀ ਨਹੀਂ ਹੋਇਆ।

ਨਿਰਾਸ਼ ਹੋ ਕੇ ਸ਼ੇਰ ਖ਼ਾਨ ਮਦਦ ਲਈ ਪੁਲਿਸ ਕੋਲ ਪਹੁੰਚਿਆ, ਜਿਹੜਾ ਉਸ ਨੂੰ ਨਾਕਾ ਖੇਤਰ ਦੇ ਹੋਟਲ ਰਾਜਧਾਨੀ ਲੈ ਗਿਆ ਜਿੱਥੇ ਉਸ ਨੇ ਰਾਤ ਬਤੀਤ ਕੀਤੀ। ਸੈਂਕੜੇ ਲੋਕ ਹੋਟਲ ਦੇ ਬਾਹਰ ਇਕੱਠੇ ਹੋ ਕੇ ਕਾਬੁਲ ‘ਚ ਰਹਿੰਦੇ ਸ਼ੇਰ ਖਾਨ ਦੀ ਲੰਬਾਈ ਨੂੰ ਵੇਖਣ ਲਈ ਆਏ। ਹੋਟਲ ਦੇ ਮਾਲਕ ਰਾਣੂ ਨੇ ਕਿਹਾ, “ਉਹ ਬਹੁਤ ਪ੍ਰੇਸ਼ਾਨ ਹੋਇਆ ਕਿਉਂਕਿ 200 ਤੋਂ ਜ਼ਿਆਦਾ ਲੋਕ ਉਸ ਨੂੰ ਮਿਲਣ ਆਏ।”ਹੋਟਲ ਦੇ ਬਾਹਰ ਇਕੱਠੇ ਹੋਏ ਲੋਕਾਂ ਕਰਕੇ ਪੁਲਿਸ ਨੂੰ ਸ਼ੇਰ ਖਾਨ ਨੂੰ ਏਕਾਨਾ ਸਟੇਡੀਅਮ ਲਿਜਾਣ ਲਈ ਆਉਣਾ ਪਿਆ। ਰਾਣੂ ਨੇ ਕਿਹਾ ਕਿ ਸ਼ੇਰ ਖ਼ਾਨ ਅਗਲੇ ਚਾਰ-ਪੰਜ ਦਿਨ ਸ਼ਹਿਰ ‘ਚ ਰਹੇਗਾ।

Related posts

ਹਿੱਟਮੈਨ ਰੋਹਿਤ ਫਿਰ ਰਹੇ ਹਿੱਟ, ਰਾਹੁਲ ਵੀ ਪਿੱਛੇ ਨਹੀਂ

On Punjab

ਖੇਡ ਰਤਨ ਤੋਂ ਖੁੰਝੇ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ

On Punjab

ਕਿੰਨਾ ਖ਼ਤਰਨਾਕ ਹੈ ਐੱਨ. ਐੱਸ. ਏ. ਧਾਰਾ ਦਾ ਕਾਨੂੰਨ

On Punjab