PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੂਸ-ਯੂਕਰੇਨ ਜੰਗ: ਭਰਾ ਦੀ ਭਾਲ ਲਈ ਰੂਸ ਵਿੱਚ 3 ਮਹੀਨਿਆਂ ਤੋਂ ਭਟਕ ਰਿਹਾ ਪੰਜਾਬੀ ਨੌਜਵਾਨ

ਜਲੰਧਰ- ਗੁੰਮ ਹੋਏ ਭਰਾ ਦੀ ਭਾਲ ਵਿੱਚ ਰੂਸ ਗਿਆ ਗੁਰਾਇਆ ਦਾ ਰਹਿਣ ਵਾਲਾ ਜਗਦੀਪ ਕੁਮਾਰ ਲਗਪਗ ਤਿੰਨ ਮਹੀਨੇ ਬਾਅਦ ਵੀ ਉੱਥੇ ਹੀ ਹੈ। ਇਹ ਜਗਦੀਪ ਦੀ ਰੂਸ ਦੀ ਦੂਜੀ ਯਾਤਰਾ ਹੈ। ਜਗਦੀਪ ਨੇ ਆਖਰੀ ਵਾਰ ਆਪਣੇ ਭਰਾ ਮਨਦੀਪ ਕੁਮਾਰ ਨਾਲ 3 ਮਾਰਚ, 2023 ਨੂੰ ਗੱਲ ਕੀਤੀ ਸੀ। ਉਸ ਨੇ ਕਿਹਾ, “ਉਦੋਂ ਤੋਂ ਮਨਦੀਪ ਦੇ ਠਿਕਾਣਿਆਂ ਦਾ ਕੋਈ ਪਤਾ ਨਹੀਂ ਲੱਗਾ।” ਇਸ ਸਬੰਧੀ ਫੋਨ ਰਾਹੀਂ ਗੱਲਬਾਤ ਕਰਦਿਆਂ ਜਗਦੀਪ ਨੇ ਕਿਹਾ ਕਿ ਉਸ ਨੇ ਆਪਣੇ ਛੋਟੇ ਭਰਾ ਮਨਦੀਪ ਕੁਮਾਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਉਸ ਨੇ ਕਿਹਾ ਕਿ ਮਨਦੀਪ ਨੂੰ ਯੂਕਰੇਨ ਜੰਗ ਲੜਨ ਲਈ ਰੂਸੀ ਫੌਜ ਵਿੱਚ “ਜ਼ਬਰਦਸਤੀ ਭਰਤੀ” ਕੀਤਾ ਗਿਆ ਸੀ।

ਜਗਦੀਪ ਨੇ ਕਿਹਾ ਕਿ ਉਸ ਨੂੰ ਰੂਸ ਜਾਣ ਲਈ ਦੁਬਾਰਾ ਪੈਸੇ ਉਧਾਰ ਲੈਣੇ ਪਏ ਅਤੇ ਹੁਣ ਉਹ 15 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਦੇ ਬੋਝ ਹੇਠਾਂ ਆ ਗਿਆ ਹੈ, ਉਹ ਡਰਦਾ ਹੈ ਕਿ ਸ਼ਾਇਦ ਇਹ ਕਰਜ਼ਾ ਕਦੇ ਵਾਪਸ ਨਾ ਕਰ ਸਕੇ। ਉਸ ਨੇ ਕਿਹਾ, “ਮੈਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨ ਦੀ ਅਪੀਲ ਕਰਾਂਗਾ।” ਉਸ ਨੇ ਦਾਅਵਾ ਕੀਤਾ ਕਿ ਚੱਲ ਰਹੇ ਸੰਘਰਸ਼ ਵਿੱਚ ਜ਼ਖਮੀ ਹੋਏ ਕਈ ਭਾਰਤੀਆਂ ਨੂੰ ਸਹੀ ਦੇਖਭਾਲ ਨਹੀਂ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਦਖਲ ਦੇਣ ਦੀ ਅਪੀਲ ਕੀਤੀ।

ਭਾਰਤ-ਰੂਸ ਦੇ ਦੋਸਤਾਨਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਜਗਦੀਪ ਨੇ ਕਿਹਾ,  “ਮੈਨੂੰ ਪਤਾ ਲੱਗਾ ਹੈ ਕਿ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਅਤੇ ਜੰਗ ਵਿੱਚ ਜ਼ਖਮੀ ਹੋਏ ਭਾਰਤੀਆਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੂੰ ਬਿਨਾਂ ਕਿਸੇ ਸਹਾਇਤਾ ਦੇ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਸਾਡੇ ਲੋਕਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ।’’ ਜਗਦੀਪ ਨੇ ਕਿਹਾ ਕਿ ਉਹ ਹੋਰਨਾਂ ਦੇ ਨਾਲ, ਰੂਸ ਵਿੱਚ ਗੁੰਮ ਹੋਏ 13 ਭਾਰਤੀਆਂ ਦੀ ਸਰਗਰਮੀ ਨਾਲ ਭਾਲ ਕਰ ਰਿਹਾ ਹੈ।

Related posts

US Shooting:ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਦੀ ਮੌਤ

On Punjab

ਗਣਤੰਤਰ ਦਿਵਸ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਵਡੇਰੀ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਲਾਲ ਕਿਲ੍ਹੇ ਦੇ ਬਾਹਰ ਧਮਾਕਾ ਕਾਹਲੀ ਵਿਚ ਕੀਤੀ ਕਾਰਵਾਈ

On Punjab

ਕਸ਼ਮੀਰ ਨੂੰ ਲੈ ਕੇ ਕੌਮਾਂਤਰੀ ਮੰਚ ‘ਤੇ ਭਿੜੇ ਭਾਰਤ ਪਾਕਿ

On Punjab