PreetNama
ਖਾਸ-ਖਬਰਾਂ/Important News

70 ਦਿਨ ਬਾਅਦ ਜੰਮੂ-ਕਸ਼ਮੀਰ ‘ਚ ਵੱਜੀਆਂ ਘੰਟਿਆਂ, 40 ਲੱਖ ਯੂਜ਼ਰਸ ਦੇ ਪੋਸਟ ਪੇਡ ਚਾਲੂ

ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਐਲਾਨ ਤੋਂ 70 ਦਿਨ ਬਾਅਦ ਅੱਜ ਸੂਬੇ ‘ਚ ਮੋਬਾਈਲ ਫੋਨ ਦੀਆਂ ਘੰਟੀਆਂ ਵੱਜੀਆਂ। ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਆਮ ਲੋਕਾਂ ਨੂੰ ਵੱਡੀ ਢਿੱਲ ਦਿੰਦੇ ਹੋਏ ਸੂਬੇ ‘ਚ ਪ੍ਰਤੀਬੰਧ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਹੈ। ਜਦਕਿ 20 ਲੱਖ ਤੋਂ ਜ਼ਿਆਦਾ ਪ੍ਰੀਪੇਡ ਮੋਬਾਈਲ ਫੋਨ ਤੇ ਹੋਰ ਇੰਟਰਨੈੱਟ ਸੇਵਾ ਫਿਲਹਾਲ ਬੰਦ ਰਹੇਗੀ।

ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ‘ਚ ਪਾਬੰਦੀਆਂ ਦਾ ਜ਼ਿਕਰ ਮਹਾਰਾਸ਼ਟਰ ਦੀ ਇੱਕ ਰੈਲੀ ‘ਚ ਕੀਤਾ ਉਨ੍ਹਾਂ ਨੇ ਕਿਹਾ ਕਿ 40 ਸਾਲ ਤੋਂ ਹਾਲਾਤ ਅਸਧਾਰਨ ਸੀ, ਹੁਣ ਸਥਿਤੀ ਆਮ ਹੋਣ ‘ਚ ਚਾਰ ਮਹੀਨੇ ਵੀ ਨਹੀਂ ਲੱਗੇ।

ਰਾਜਪਾਲ ਸਤਿਆਪਾਲ ਮਲਿਕ ਨੇ 10 ਅਕਤੂਬਰ ਨੂੰ ਹੀ ਸੈਰ ਸਪਾਟਾ ਲਈ ਜਾਰੀ ਸੁਰੱਖਿਆ ਐਡਵਾਈਜ਼ਰੀ ਵਾਪਸ ਲਈ ਸੀ। ਪ੍ਰਸਾਸ਼ਨ ਨੇ ਕਿਹਾ ਸੀ ਕਿ ਜੋ ਸੈਲਾਨੀ ਇਸ ਖੇਤਰ ‘ਚ ਘੁੰਮਣ ਦੇ ਇਛੁੱਕ ਹਨ ਉਨ੍ਹਾਂ ਨੂੰ ਆਵਾਜ਼ਾਈ ਸਣੇ ਜ਼ਰੂਰੀ ਮਦਦ ਮੁਹਈਆ ਕਰਵਾਈ ਜਾਵੇਗੀ।

ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ ਤੇ ਬੁਲਾਰੇ ਰੋਹਿਤ ਕੰਸਲ ਨੇ ਕਿਹਾ ਸੀ ਕਿ 16 ਅਗਸਤ ਤੋਂ ਬਾਅਦ ਪਾਬੰਦੀਆਂ ‘ਚ ਹੌਲੀ-ਹੌਲੀ ਢਿੱਲ ਦਿੱਤੀ ਗਈ ਤੇ ਸਤੰਬਰ ਦੇ ਪਹਿਲੇ ਹਫਤੇ ਤਕ ਜ਼ਿਆਦਾਤਰ ਪਾਬੰਦੀਆਂ ਹਟਾ ਲਈ ਗਈਆਂ।

Related posts

ਕਸ਼ਮੀਰ ਮੁੱਦੇ ‘ਤੇ ਮੋਦੀ ਦਾ ਟਰੰਪ ਨੂੰ ਦੋ-ਟੁਕ ਜਵਾਬ, ‘ਨਹੀਂ ਚਾਹੀਦੀ ਵਿਚੋਲਗੀ’

On Punjab

ਕੋਰੋਨਾ ਵੈਕਸੀਨ ਦਾ ਮੋਟੇ ਲੋਕਾਂ ‘ਤੇ ਨਹੀਂ ਹੋਵੇਗਾ ਅਸਰ! ਵਿਗਿਆਨੀਆਂ ਨੇ ਦੱਸੀ ਵਜ੍ਹਾ

On Punjab

ਅਹਿਮਦਾਬਾਦ ਟੈਸਟ: ਵੈਸਟ ਇੰਡੀਜ਼ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟੀ

On Punjab