22.17 F
New York, US
January 27, 2026
PreetNama
ਖਾਸ-ਖਬਰਾਂ/Important News

7ਵੀਆ ਸਲਾਨਾ ਖੇਡਾਂ 2019– ਗੁਰੂਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਨਿਊਯਾਰਕ ਵੱਲੋਂ ਬੱਚਿਆ ਦੀਆ ਸਲਾਨਾ ਖੇਡਾਂ ਸਮੋਕੀ ਪਾਰਕ ਵਿੱਚ ਹੋਈਆ ਸੰਪੰਨ

ਨਿਊਯਾਰਕ -ਜੁਲਾਈ 20( ਪ੍ਰਿਤਪਾਲ ਕੋਰ ਪ੍ਰੀਤ )- ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਸਟ੍ਰੀਟ 118 ਨਿਊਯਾਰਕ ਵਿੱਚ ਚਲ ਰਹੇ ਗੁਰਮਤਿ ਕੈਂਪ ਦੇ ਬੱਚਿਆ ਦੀਆ ਸਲਾਨਾ ਖੇਡਾਂ ਸਮੋਕੀ ਪਾਰਕ ਵਿੱਖੇ ਕਰਵਾਈਆਂ ਗਈਆਂ । ਗੁਰਦੁਆਰਾ ਸਾਹਿਬ ਵੱਲੋਂ ਇਹ ਗੁਰਮਤਿ ਕੈਂਪ ਹਰ ਵਰੇ ਲਗਾਇਆ ਜਾਂਦਾ ਹੈ ।ਭਾਈ ਰੇਸ਼ਮ ਸਿੰਘ ਜੀ ਜੋ ਇਸ ਕੈਂਪ ਦੇ ਮੁੱਖ ਪ੍ਰਬੰਧਕ ਨੇ ਆਪ ਹੱਥੀ ਕੈਂਪ ਦਾ ਸਾਰਾ ਕੰਮ ਦੇਖਦੇ ਹਨ ਨਿਰਪੱਖ ਸੇਵਾ ਕਰਦੇ ਹਨ ।ਰੇਸ਼ਮ ਸਿੰਘ ਜੀ ਸਿੱਖਿਆ ਬੋਰਡ ਵਿੱਚ ਅਧਿਆਪਕ ਵੀ ਹਨ । ਗੁਰੂਦੁਆਰਾ ਮੁੱਖ ਪ੍ਰਧਾਨ ਗੁਰਦੇਵ ਸਿੰਘ ਕੰਗ ਤੇ ਕੁਲਦੀਪ ਸਿੰਘ ਢਿਲੋ ਦੀ ਦੇਖ- ਰੇਖ ਵਿੱਚ ਹੋਈਆ ਇਨਾ ਖੇਡਾਂ ਵਿੱਚ ਭੁਪਿੰਦਰ ਸਿੰਘ ਅਟਵਾਲ , ਭਾਈ ਵਰਿੰਦਰ ਸਿੰਘ ( ਭਾਈ ਘਨੱਇਆ ਜੀ ਸੇਵਾ ਸੁਸਾਇਟੀ)ਅਤੇ ਭਾਈ ਜਸਵਿੰਦਰ ਸਿੰਘ ਮੁੱਖ ਤੇ ਨਿਸ਼ਕਾਮ ਸੇਵਾ ਕਰਦੇ ਹਨ ਤੇ ਆਪਣਾ ਕੀਮਤੀ ਸਮਾ ਕੱਢ ਕੇ ਕੈਂਪ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹਨ ਤੇ ਬੱਚਿਆ ਨੂੰ ਗੁਰੂ ਲੜ ਲੱਗਣ ਦੀ ਪ੍ਰੇਰਣਾ ਦਿੰਦੇ ਹਨ । ਖੇਡਾਂ ਦੀ ਸੁਰੂਆਤ ਦੇਹ ਸਿਵਾ ਵਰ ਮੋਹੇ ਸ਼ਬਦ ਗਾਉਂਦੇ ਬੱਚਿਆ ਦੇ ਮਾਰਚ ਨਾਲ ਹੋਈ । ਗਤਕੇ ਦੇ ਜੋਹਰ ਤੋਂ ਬਾਅਦ ਫੈਸੀ ਡਰੈਸ ਮੁਕਾਬਲੇ ਵਿੱਚ ਆਏ ਬੱਚੇ ਮਨ ਨੂੰ ਗਏ। ਉਮਰ ਤੇ ਵਰਗ ਮੁਤਾਬਕ ਬੱਚਿਆ ਨੇ 100, 200ਮੀਟਰ ਦੋੜ, ਪਟੈਟੋ ਸਪੂਨ ਦੋੜ,ਚਾਟੀ ਦੋੜ, ਤੇ ਹੋਰਾਂ ਖੇਡਾਂ ਵਿੱਚ ਭਾਗ ਲਿਆ ਅਤੇ ਇਨਾਮ ਜਿੱਤੇ ।ਅੱਤ ਦੀ ਗਰਮੀ ਵਿੱਚ ਵੀ ਬੱਚਿਆ ਅਤੇ ਦਰਸ਼ਕ ਦਾ ਉਤਸ਼ਾਹ ਦੇਖਣ ਵਾਲਾ ਸੀ ।ਇਸ ਮੋਕੇ ਤੇ ਬਲਵੰਤ ਹੋਤੀ ਪੀ.ਟੀ.ਸੀ. ਟੀਵੀ ਵੱਲੋਂ ਰੰਗ ਬਿਰੰਗੇ ਫਰੂਟ ਜੂਸ ਆਈਸ ਗੋਲੇ ਦੀ ਸੇਵਾ ਨਿਭਾਈ ਗਈ । ਗੁੂਰੂਦੁਵਾਰਾ ਸਾਹਿਬ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ।

Related posts

ਆਸਟ੍ਰੇਲੀਆ ਦਾ ਇਜ਼ਰਾਈਲ ਨੂੰ ਵੱਡਾ ਝਟਕਾ, ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ

On Punjab

ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਬਾਲੀਵੁੱਡ ਅਦਾਕਰ ਸੋਨੂੰ ਸੂਦ

On Punjab

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

On Punjab