PreetNama
ਖਾਸ-ਖਬਰਾਂ/Important News

6 ਸਾਲ ਦੇ ਬੱਚੇ ਨੇ 2 ਘੰਟਿਆਂ ‘ਚ ਮਾਰੇ 3 ਹਜ਼ਾਰ ਡੰਡ, ਇਨਾਮ ‘ਚ ਮਿਲੇਗਾ ਘਰ

ਚੰਡੀਗੜ੍ਹ: ਰੂਸ ਦੇ 6 ਸਾਲ ਦੇ ਇਬ੍ਰਾਹਿਮ ਲਿਆਨੋਵ ਨੇ 2 ਘੰਟਿਆਂ ਵਿੱਚ 3270 ਡੰਡ ਮਾਰ ਕੇ ਰਿਕਾਰਡ ਕਾਇਮ ਕਰ ਦਿੱਤਾ। ਉਸ ਦੀ ਇਸ ਉਪਲੱਬਧੀ ਨੂੰ ਰਸ਼ੀਅਨ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਬ੍ਰਾਹਿਮ ਦੀ ਸੋਸ਼ਲ ਮੀਡੀਆ ‘ਤੇ ਚੰਗੀ ਵਾਹ-ਵਾਹ ਹੋ ਰਹੀ ਹੈ।

ਇਬ੍ਰਾਹਿਮ ਦੇ ਡੰਡ ਮਾਰਨ ਦੇ ਤਰੀਕੇ ਨੂੰ ਵੇਖ ਕੇ ਰੂਸ ਦਾ ਸਥਾਨਕ ਸਪੋਰਟਸ ਕਲੱਬ ‘ਚਿੰਗਿਜ’ ਕਾਫੀ ਪ੍ਰਭਾਵਿਤ ਹੋਇਆ ਹੈ। ਉਸ ਨੇ ਪਰਿਵਾਰ ਨੂੰ ਪੁਰਸਕਾਰ ਵਜੋਂ ਇੱਕ ਘਰ ਦੇਣ ਦਾ ਐਲਾਨ ਕੀਤਾ ਹੈ। ਇਬ੍ਰਾਹਿਮ ਤੇ ਉਸ ਦੇ ਪਿਤਾ ਇਸ ਕਲੱਬ ਦੇ ਮੈਂਬਰ ਹਨ।

ਸਪੋਰਟਸ ਕਲੱਬ ਵਿੱਚ ਰੋਜ਼ਾਨਾ ਪੁਸ਼-ਅੱਪ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਬ੍ਰਾਹਿਮ ਦਾ ਲਕਸ਼ ਹੁਣ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਵਿੱਚ ਥਾਂ ਬਣਾਉਣਾ ਹੈ। ਇਸ ਦੇ ਲਈ ਉਹ ਰੋਜ਼ਾਨਾ ਆਪਣੇ ਡੰਡ ਮਾਰਨ ਦੇ ਲਕਸ਼ ਨੂੰ ਦੁਗਣਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਦੱਸ ਦੇਈਏ 2018 ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ 5 ਸਾਲਾਂ ਦੇ ਬੱਚੇ ਨੇ ਬਗੈਰ ਰੁਕੇ 4105 ਡੰਡ ਮਾਰ ਕੇ ਰਿਕਾਰਡ ਕਾਇਮ ਕੀਤਾ ਸੀ। ਉਸ ਨੂੰ ਰੂਸੀ ਰਾਸ਼ਟਰਪਤੀ ਦੇ ਕਰੀਬੀ ਰਮਜ਼ਾਨ ਕਾਡੇਰੋਵ ਨੇ ਨਮਾਨਿਤ ਕੀਤਾ ਸੀ। ਇਨਾਮ ਵਜੋਂ ਉਸ ਨੂੰ 24 ਲੱਖ ਰੁਪਏ ਦੀ ਮਰਸਿਡੀਜ਼ ਦਿੱਤੀ ਗਈ ਸੀ।

Related posts

ਸੀਰੀਆ ਦੇ ਪਿੰਡ ‘ਚ ਜਿਹਾਦੀਆਂ ਦਾ ਰਾਕੇਟ ਹਮਲਾ, 12 ਨਾਗਰਿਕਾਂ ਦੀ ਮੌਤ

On Punjab

ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

On Punjab

ਬਲਾਤਕਾਰੀਆਂ ਦਾ ਐਨਕਾਊਂਟਰ ਕਰ ਪੁਲਿਸ ਕਮਿਸ਼ਨਰ ਬਣਿਆ ਨੌਜਵਾਨਾਂ ਦਾ ਹੀਰੋ, ਐਸਿਡ ਅਟੈਕ ਪੀੜ੍ਹਤਾ ਨੂੰ ਵੀ ਇੰਝ ਦਿੱਤਾ ਸੀ ਇਨਸਾਫ

On Punjab
%d bloggers like this: