PreetNama
ਸਮਾਜ/Social

6 ਦਿਨਾਂ ਬਾਅਦ ਵੀ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ, ਹਵਾਈ ਫੌਜ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਜਹਾਜ਼ ਐਨ-32 ਜਹਾਜ਼ ਦੀ ਖੋਜ ਵਿੱਚ ਲੱਗੀਆਂ ਵੱਖ-ਵੱਖ ਏਜੰਸੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਕੋਈ ਸਫ਼ਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਖਰਾਬ ਮੌਸਮ ਦੇ ਚੱਲਦਿਆਂ ਸ਼ਨੀਵਾਰ ਨੂੰ ਛੇਵੇਂ ਦਿਨ ਵੀ ਖੋਜ ਅਭਿਆਨ ਜਾਰੀ ਰਿਹਾ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਸ਼ਨੀਵਾਰ ਨੂੰ ਜ਼ੋਰਹਾਟ ਦਾ ਦੌਰਾ।ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਨੋਆ ਨੂੰ ਅਭਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਦੇ ਬਾਅਦ ਉਨ੍ਹਾਂ ਲਾਪਤਾ ਜਹਾਜ਼ ਵਿੱਚ ਸਵਾਰ ਹਵਾਈ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ।ਉੱਧਰ ਲਾਪਤਾ ਜਹਾਜ਼ ਐਨ-32 ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲਿਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਈਸਟਰਨ ਏਅਰ ਕਮਾਂਡ ਦੇ ਏਅਰ ਮਾਰਸ਼ਲ ਮਾਥੁਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਲਾਪਤਾ ਏਅਰਕ੍ਰਾਫਟ ਨੂੰ ਲੱਭਣ ਲਈ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਏਗਾ, ਉਸ ਵਿਅਕਤੀ ਜਾਂ ਸਮੂਹ ਨੂੰ 5 ਲੱਖ ਰੁਪਏ ਵਜੋਂ ਦਿੱਤੇ ਜਾਣਗੇ।

Related posts

ਪਾਕਿਸਤਾਨ: ਬਰਫ਼ਬਾਰੀ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, 30 ਲੋਕਾਂ ਦੀ ਮੌਤ

On Punjab

ਲੰਬੀ ਉਡੀਕ ਮਗਰੋਂ ਖੁੱਲ੍ਹਿਆ ਕਰਤਾਰਪੁਰ ਲਾਂਘਾ, ਹਫਤੇ ‘ਚ ਸਿਰਫ 2542 ਸ਼ਰਧਾਲੂ ਹੋਏ ਸਰਹੱਦ ਪਾਰ

On Punjab

ਪੁਣੇ-ਮੁੰਬਈ ਹਾਈਵੇ ‘ਤੇ ਪਲਟੀ ਬੱਸ, 5 ਦੀ ਮੌਤ

On Punjab
%d bloggers like this: