PreetNama
ਸਿਹਤ/Health

52 ਹਜ਼ਾਰ ਮਾਈਕ੍ਰੋਪਲਾਸਟਿਕ ਕਣ ਨਿਗਲ ਰਹੇ ਹਾਂ ਅਸੀਂ, ਬ੍ਰਾਂਡਿਡ ਪਾਣੀ ਦੀਆਂ ਬੋਤਲ ‘ਚ ਵੀ ਮੌਜੂਦ ਹੈ ਇਹ ਪ੍ਰਦੂਸ਼ਣ

ਪੇਰਿਸ : ਪੂਰੀ ਦੁਨੀਆ ਲਈ ਸਿਰਦਰਦ ਬਣ ਚੁੱਕੇ ਜਲ ਤੇ ਹਵਾ ਪ੍ਰਦੂਸ਼ਣ ਲਈ ਬਚਣ ਲਈ ਵਿਸ਼ਵ ਭਰ ‘ਚ ਨਵੇਂ-ਨਵੇਂ ਹੱਲ ਕੀਤੇ ਜਾ ਰਹੇ ਹਨ। ਹਾਲਾਂਕਿ, ਪਲਾਸਟਿਕ ਪ੍ਰਦਸ਼ਣ ਇਕ ਅਜਿਹੀ ਸਮੱਸਿਆ ਬਣ ਕੇ ਉਭਰ ਕੇ ਸਾਹਮਣੇ ਆ ਰਹੀ ਹੈ, ਜਿਸ ਨਾਲ ਨਜਿੱਠਣਾ ਅਜੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਲਈ ਚੁਣੌਤੀ ਬਣਿਆ ਹੋਇਆ ਹੈ। ਸਾਲ ਦਰ ਸਾਲ ਪਲਾਸਟਿਕ ਪ੍ਰਦੂਸ਼ਣ ਸਾਡੇ ਪੀਣ ਦੇ ਪਾਣੀ, ਭੋਜਣ ਤੇ ਹਵਾ ਨੂੰ ਗੰਧਲਾ ਕਰਦਾ ਜਾ ਰਿਹਾ ਹੈ। ਹਾਲ ਹੀ ‘ਚ ਹੋਏ ਇਕ ਸੋਧ ਦੇ ਅਨੁਸਾਰ ਇਕ ਸਾਲ ‘ਚ 52 ਹਜ਼ਾਰ ਤੋਂ ਜ਼ਿਆਦਾ ਪਲਾਸਟਿਕ ਦੇ ਮਾਈਕਰੋ ਕਣ ਖਾਣ-ਪੀਣ ਤੇ ਸਾਹ ਦੇ ਜ਼ਰੀਏ ਇਨਸਾਨ ਦੇ ਅੰਦਰ ਜਾ ਰਹੇ ਹਨ।

ਮਨੁੱਖੀ ਸਰੀਰ ਨੂੰ ਅੰਦਰ ਨਾਵ ਪ੍ਰਦੂਸ਼ਣ ਕਰ ਰਹੇ ਪਲਾਸਟਿਕ ਨੂੰ ਮਾਈਕ੍ਰੋ ਕਣਾ ਕਾਰਨ, ਸਾਡੇ ਖਾਣ, ਪੀਣ ਕੱਪੜਿਆਂ ਤੇ ਰੋਜ਼ਾਨਾ ਦੀਆਂ ਹੋਰ ਚੀਜ਼ਾਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਪਲਾਸਟਿਕ ਦਾ ਇਹ ਪ੍ਰਦੂਸ਼ਣ ਇਸ ਲਈ ਬੇਹੱਦ ਖਤਰਨਾਕ ਹੈ ਕਿਉਂਕਿ ਇਸ ਨਾਲ ਮਾਈਕਰੋ ਕਣ ਇੰਨੇ ਸੂਖਮ ਹੋ ਜਾਂਦੇ ਹਨ ਕਿ ਇਨ੍ਹਾਂ ‘ਚ ਸਧਾਰਨ ਅੱਖਾਂ ਨਾਲ ਦੇਖਣਾ ਸੰਭਵ ਨਹੀਂ ਹੈ।

ਪਲਾਸਟਿਕ ਪ੍ਰਦੂਸ਼ਣ ਕਿੰਨਾ ਖਤਰਨਾਕ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੇ ਕਈ ਪ੍ਰਦੂਸ਼ਣ ਨਹੀਂ ਹੈ, ਉਥੇ ਵੀ ਪਲਾਸਟਿਕ ਮੌਜੂਦ ਹੈ। ਮਤਲਬ ਮਾਈਕ੍ਰੋਪਲਾਸਟਿਕ ਪ੍ਰਿਥਵੀ ‘ਤੇ ਹਰ ਥਾਂ ਮਿਲਣ ਵਾਲੇ ਕਣਾਂ ‘ਚੋਂ ਇਕ ਹੈ। ਚਾਹੇ ਦੁਨੀਆ ਦੇ ਸਭ ਤੋਂ ਉੱਚੇ ਗਲੇਸ਼ੀਅਰ ਹੋਣ ਜਾਂ ਸਭ ਤੋਂ ਡੂੰਘੀ ਸਮੁੰਦਰੀ ਖਾਈਆਂ।ਪੂਰਵ ‘ਚ ਹੋਏ ਕਈ ਅਧਿਐਨਾਂ ਨਾਲ ਸਾਬਿਤ ਹੋ ਚੁੱਕਾ ਹੈ ਕਿ ਪਲਾਸਟਿਕ ਦੇ ਮਾਈਕ੍ਰੋ ਕਣ ਸਾਡੇ ਸਰੀਰ ‘ਚ ਅੰਦਰ ਕਿਵੇਂ ਪਹੁੰਚ ਰਹੇ ਹਨ। ਪਿਛਲੇ ਸਾਲ ਹੋਏ ਇਕ ਅਧਿਐਨ ‘ਚ ਪਤਾ ਲੱਗਿਆ ਹੈ ਕਿ ਲਗਪਗ ਸਾਰੇ ਬ੍ਰਾਂਡਿਡ ਬੋਤਲ ਬੰਦ ਪਾਣੀ ਵੀ ਪਲਸਟਿਕ ਦੇ ਇਹ ਸੂਖਮ ਕਣ ਮੌਜੂ ਸਨ। ਪਲਾਸਟਿਕ ਕੂੜੇ ਤੇ ਉਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਕਨਾਡਾਈ ਵਿਗਿਆਨੀਆ ਨੇ ਮਾਈਕ੍ਰੋਪਲਾਸਟਿਕ ਕਣਾਂ ਦਾ ਤਮਾਮ ਅੰੜਿਆਂ ਦੇ ਆਧਾਰ ‘ਤੇ ਵਿਸ਼ਲੇਸ਼ਣ ਕੀਤਾ ਹੈ।ਇਸ ਵਿਸ਼ਲੇਸ਼ਣ ‘ਚ ਵਿਗਿਆਨੀਆਂ ਨੂੰ ਹੈਰਾਨ ਕਰਨ ਵਾਲੇ ਨਤੀਜੇ ਮਿਲੇ ਹਨ। ਵਿਸ਼ਲੇਸ਼ਣ ‘ਚ ਪਤਾ ਲੱਗਿਆ ਹੈ ਕਿ ਇਕ ਵਿਅਕਤੀ ਹਰ ਸਾਲ 52000 ਮਾਈਕ੍ਰੋਪਲਾਸਟਿਕ ਕਣ ਸਿਰਫ ਪਾਣੀ ਤੇ ਭੋਜਣ ਦੇ ਨਾਲ ਨਿਗਲ ਜਾਂਦਾ ਹੈ।

Related posts

Diabetes Management: ਡਾਇਬਟੀਜ਼ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕਿਵੇਂ ਮਦਦਗਾਰ ਸਾਬਤ ਹੋਵੇਗਾ ਪਿਆਜ਼ !

On Punjab

Peanuts Benefits: ਡਾਇਬਟੀਜ਼ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਮੂੰਗਫਲੀ, ਇਸ ਤਰ੍ਹਾਂ ਕਰੋ ਸੇਵਨ

On Punjab

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਕਤੇ

On Punjab