64.15 F
New York, US
October 7, 2024
PreetNama
ਖਾਸ-ਖਬਰਾਂ/Important News

5 ਤੋਂ 10 ਸਾਲ ਵਧ ਸਕਦੀ ਰਿਟਾਇਰਮੈਂਟ ਦੀ ਉਮਰ, ਇਕਨਾਮਿਕ ਸਰਵੇਖਣ ਤੋਂ ਮਿਲੇ ਸੰਕੇਤ

ਚੰਡੀਗੜ੍ਹ: ਇਕਨਾਮਿਕ ਸਰਵੇਖਣ 2018-19 ਵਿੱਚ ਕੁਝ ਅਜਿਹੇ ਸੰਕੇਤ ਮਿਲੇ ਹਨ, ਜਿਸ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ ਵਧਾਈ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਰਿਟਾਇਰਮੈਂਟ ਦੀ ਉਮਰ 60 ਸਾਲ ਦੀ ਬਜਾਏ 65 ਸਾਲ ਜਾਂ 70 ਸਾਲ ਹੋ ਜਾਵੇਗੀ। ਇਹ ਕਿਹਾ ਗਿਆ ਹੈ ਕਿ ਭਾਰਤ ਵਿੱਚ ਲਾਈਫ ਐਕਸਪੇਂਟੈਂਸੀ ਔਰਤਾਂ ਤੇ ਮਰਦਾਂ, ਦੋਵਾਂ ਵਿੱਚ ਵਧ ਰਹੀ ਹੈ।

ਦਰਅਸਲ ਭਾਰਤ ਵਿੱਚ 60 ਸਾਲ ਦੀ ਉਮਰ ਵਿੱਚ ਵੀ ਹੁਣ ਪਹਿਲਾਂ ਤੋਂ ਜ਼ਿਆਦਾ ਮਹਿਲਾਵਾਂ ਤੇ ਮਰਦ ਤੰਦਰੁਸਤ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ ‘ਚ ਰਿਟਾਇਰਮੈਂਟ ਦੀ ਉਮਰ ‘ਚ ਇਜ਼ਾਫਾ ਕਰਨ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।

ਸਰਵੇਖਣ ਮੁਤਾਬਕ ਬਿਹਤਰ ਜੀਵਨ ਸ਼ੈਲੀ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਕਾਰਨ 60 ਸਾਲ ਬਾਅਦ ਵੀ ਲੋਕ ਪੂਰੀ ਤਰ੍ਹਾਂ ਤੰਦਰੁਸਤ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਦੀ ਵਧਦੀ ਗਿਣਤੀ ਤੇ ਉਨ੍ਹਾਂ ਲਈ ਪੈਨਸ਼ਨ ਫੰਡਾਂ ਦੇ ਵਧਦੇ ਦਬਾਅ ਕਰਕੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਵਧਾਈ ਗਈ ਹੈ।

ਭਾਰਤ ਵਿੱਚ ਵੀ ਆਉਣ ਵਾਲੇ ਦਿਨਾਂ ‘ਚ ਅਜਿਹਾ ਰੁਝਾਨ ਦੇਖਿਆ ਜਾ ਸਕਦਾ ਹੈ। ਪੈਨਸ਼ਨ ਬੋਝ ਨੂੰ ਘਟਾਉਣ ਲਈ, ਸਰਕਾਰ ਨੂੰ ਪੜਾਅਵਾਰ ਢੰਗ ਨਾਲ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ।

Related posts

ਕੈਨੇਡਾ ‘ਚ ਚੋਣਾਂ ਦਾ ਐਲਾਨ, ਇਸ ਵਾਰ ਕੌਣ ਮਾਰੇਗਾ ਬਾਜ਼ੀ?

On Punjab

ਵੀਸੀ ਕਰਮਜੀਤ ਸਿੰਘ ਦੇ ਕਾਰਜਕਾਲ ਵਿੱਚ ਵਾਧਾ

On Punjab

Raw Banana Benefits : ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹਨ ਕੱਚੇ ਕੇਲੇ, ਜਾਣੋ ਇਸ ਦੇ ਹੋਰ ਫਾਇਦੇ

On Punjab