46.36 F
New York, US
April 18, 2025
PreetNama
ਖਾਸ-ਖਬਰਾਂ/Important News

5 ਟ੍ਰਿਲੀਅਨ ਅਰਥਚਾਰੇ ਦੇ ਦਾਅਵਿਆਂ ਦੀ ਨਿਕਲੀ ਫੂਕ, ਕੌਮਾਂਤਰੀ ਲਿਸਟ ‘ਚ ਭਾਰਤ ਨੂੰ ਵੱਡਾ ਝਟਕਾ

ਨਵੀਂ ਦਿੱਲੀ: ਅਰਥਵਿਵਸਥਾ ਰੈਂਕਿੰਗ ਵਿੱਚ ਭਾਰਤ 5ਵੇਂ ਤੋਂ 7ਵੇਂ ਸਥਾਨ ‘ਤੇ ਖਿਸਕ ਗਿਆ ਹੈ। ਸਾਲ 2018 ਵਿੱਚ ਦੁਨੀਆ ਦੇ 10 ਦੇਸ਼ਾਂ ਦੀ ਜੀਡੀਪੀ ਦੇ ਆਧਾਰ ‘ਤੇ ਸੂਚੀ ਜਾਰੀ ਹੋ ਗਈ ਹੈ, ਜਿਸ ਵਿੱਚ 20.5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਨਾਲ ਅਮਰੀਕਾ ਸਿਖਰ ‘ਤੇ ਹੈ। ਭਾਰਤ ਸਿਰਫ ਇੱਕ ਸਾਲ ਵਿੱਚ ਦੋ ਦਰਜ ਹੇਠਾਂ ਖਿਸਕਿਆ ਹੈ। ਇਸ ਸਮੇਂ ਭਾਰਤ ਦੀ ਜੀਡੀਪੀ 2.72 ਟ੍ਰਿਲੀਅਨ ਡਾਲਰ ਹੈ।

13.60 ਟ੍ਰਿਲੀਅਨ ਡਾਲਰ ਦੀ ਜੀਡੀਪੀ ਨਾਲ ਚੀਨ ਦੂਜੇ ਸਥਾਨ ‘ਤੇ ਹੈ। ਭਾਰਤ ਦੇ 7ਵੇਂ ਸਥਾਨ ਤੋਂ ਪਹਿਲਾਂ ਜਪਾਨ, ਜਰਮਨੀ, ਬ੍ਰਿਟੇਨ ਤੇ ਫਰਾਂਸ ਦਾ ਨੰਬਰ ਆਉਂਦਾ ਹੈ। ਇਹ ਸਾਰੇ ਦੇਸ਼ 5 ਟ੍ਰਿਲੀਅਨ ਡਾਲਰ ਅਰਥਚਾਰੇ ਤੋਂ ਘੱਟ ਵਾਲੇ ਹਨ। ਕੈਨੇਡਾ ਇਸ ਸੂਚੀ ਵਿੱਚ 10ਵੇਂ ਸਥਾਨ ‘ਤੇ ਹੈ।

ਜੇਕਰ ਮਾਹਰਾਂ ਦੀ ਮੰਨੀਏ ਤਾਂ ਮੁਦਰਾ ਵਿੱਚ ਉਤਾਰ-ਚੜ੍ਹਾਅ ਤੇ ਸੁਸਤ ਤਰੱਕੀ ਕਾਰਨ ਰੈਂਕਿੰਗ ਪ੍ਰਭਾਵਿਤ ਰਹੀ ਹੈ। ਸਾਲ 2017 ਵਿੱਚ ਡਾਲਰ ਦੇ ਮੁਕਾਬਲੇ ਰੁਪਏ ਤਿੰਨ ਫੀਸਦ ਮਜ਼ਬੂਤ ਹੋਇਆ ਸੀ ਪਰ ਸਾਲ 2018 ਵਿੱਚ 5% ਹੇਠਾਂ ਵੀ ਆਇਆ। ਮਾਹਰ ਮੰਨਦੇ ਹਨ ਕਿ ਪੰਜ ਟ੍ਰਿਲੀਅਨ ਡਾਲਰ ਦੇ ਅਰਥਚਾਰੇ ਯਾਨੀ ਕਿ ਜੀਡੀਪੀ ਦੁੱਗਣੀ ਕਰਨ ਲਈ ਹਰ ਸਾਲ ਅੱਠ ਫੀਸਦ ਵਾਧਾ ਦਰ ਚਾਹੀਦੀ ਹੈ।

ਸਾਲ 2018-19 ਵਿੱਚ ਜੀਡੀਪੀ ਵਾਧਾ ਦਰ 6.8% ਰਹੀ ਜੋ ਪੰਜ ਸਾਲਾਂ ਵਿੱਚ ਸਭ ਤੋਂ ਘੱਟ ਹੈ। ਅਜਿਹੇ ਵਿੱਚ ਸਾਲ 2015 ਤਕ ਪੰਜ ਟ੍ਰਿਲੀਅਨ ਡਾਲਰ ਦਾ ਅਰਥਚਾਰਾ ਪ੍ਰਾਪਤ ਕਰਨਾ ਬੇਹੱਦ ਔਖਾ ਜਾਪਦਾ ਹੈ।

Related posts

ਨਾਗਪੁਰ ਹਿੰਸਾ: ਹੁਣ ਤੱਕ 105 ਗ੍ਰਿਫਤਾਰੀਆਂ; 3 ਹੋਰ ਐੱਫਆਈਆਰਜ਼ ਦਰਜ

On Punjab

Afghanistan Earthquake: ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ; ਪਾਕਿਸਤਾਨ ‘ਚ ਹਿੱਲੀ ਧਰਤੀ

On Punjab

ਸਾਬਕਾ ਏਅਰ ਵਾਇਸ ਮਾਰਸ਼ਲ ਐੱਸਐੱਸ ਹੋਠੀ, ਮਿਗ-21 ਇਕ ਓਮਦਾ ਏਅਰਕ੍ਰਾਫਟ, ਇਸ ਨੂੰ ਫਲਾਇੰਗ ਕਾਫਿਨ ਕਹਿਣਾ ਗ਼ਲਤ

On Punjab