PreetNama
ਸਿਹਤ/Health

ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਬੱਚਿਆਂ ਨੂੰ ਲੈ ਕੇ ਇਕ ਨਵਾਂ ਅਧਿਆਇ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਮਲਟੀਸਿਸਟਮ ਇੰਫਲੇਮੇਟੋਰੀ ਸਿੰਡਰੋਮ ਦੇ ਚੱਲਦਿਆਂ ਹਸਪਤਾਲ ’ਚ ਭਰਤੀ ਹੋਣ ਵਾਲੇ ਬੱਚੇ ਦਿਲ ਦੀ ਸਮੱਸਿਆ ਤੋਂ ਜਲਦ ਉਭਰ ਸਕਦੇ ਹਨ। ਇਹ ਸਮੱਸਿਆ ਸਿਰਫ਼ ਕੁਝ ਮਹੀਨਿਆਂ ’ਚ ਜਲਦੀ ਦੂਰ ਹੋ ਸਕਦੀ ਹੈ। ਐੱਮਆਈਐੱਸ-ਸੀ ਇਕ ਇੰਫਲੇਮੇਟੋਰੀ ਜਾਂ ਸੋਜ ਵਾਲੀ ਸਥਿਤੀ ਹੈ। ਇਹ ਦੁਰਲੱਭ ਸਮੱਸਿਆ ਕੋਰੋਨਾ ਕਾਰਨ ਖੜ੍ਹੀ ਹੁੰਦੀ ਹੈ।

ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ, ਐੱਮਆਈਐੱਸ-ਸੀ ਦੀ ਲਪੇਟ ’ਚ ਆਉਣ ਵਾਲੇ ਕਈ ਕੋਰੋਨਾ ਪੀੜਤ ਬੱਚਿਆਂ ’ਚ ਪਹਿਲਾਂ ਹੀ ਕੋਈ ਲੱਛਣ ਨਹੀਂ ਹੁੰਦਾ ਹੈ ਜਾਂ ਮਾਮੂਲੀ ਲੱਛਣ ਹੁੰਦੇ ਹਨ। ਪਰ ਕੁਝ ਹਫ਼ਤਿਆਂ ਬਾਅਦ ਪੇਟ ਦਰਦ, ਚਮੜੀ ’ਤੇ ਦਾਗ ਤੇ ਦਿਲ ਸਬੰਧੀ ਸਮੱਸਿਆਵਾਂ ਸਮੇਤ ਸਾਹ ਦੇ ਲੱਛਣ ਉਭਰਦੇ ਹਨ। ਬੇਹੱਦ ਲੋਅ ਬਲੱਡ ਪ੍ਰੈਸ਼ਰ ਦੇ ਵੀ ਕੁਝ ਮਾਮਲੇ ਪਾਏ ਗਏ ਹਨ। ਹਾਲਾਂਕਿ ਇਨ੍ਹਾਂ ’ਚ ਜ਼ਿਆਦਾਤਰ ਲੱਛਣ ਸਿਰਫ਼ ਕੁਝ ਮਹੀਨਿਆਂ ’ਚ ਖ਼ਤਮ ਹੋ ਜਾਂਦੇ ਹਨ।

 

 

ਕੋਲੰਬੀਆ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਕੰਵਲ ਐੱਮ ਫਾਰੂਕੀ ਨੇ ਕਿਹਾ, ‘ਅਧਿਐਨ ਤੋਂ ਸਾਨੂੰ ਪਤਾ ਲੱਗਾ ਹੈ ਕਿ ਕੋਰੋਨਾ ਦੇ ਚੱਲਦਿਆਂ ਕਈ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਕਈ ਮਾਮਲੇ ਬਿਨਾਂ ਲੱਛਣਾਂ ਵਾਲੇ ਤਾਂ ਕੁਝ ਮਾਮੂਲੀ ਲੱਛਣਾਂ ਵਾਲੇ ਹੁੰਦੇ ਹਨ। ਜਦਕਿ ਐੱਮਆਈਐੱਸ-ਸੀ ਦੀ ਲਪੇਟ ’ਚ ਆਉਣ ਵਾਲੇ ਕੁਝ ਬੱਚੇ ਗੰਭੀਰ ਰੂਪ ਨਾਲ ਬਿਮਾਰ ਪੈ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਆਈਸੀਯੂ ’ਚ ਭਰਤੀ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ।ਉਨ੍ਹਾਂ ਨੇ ਦੱਸਿਆ, ‘ਰਾਹਤ ਦੀ ਗੱਲ ਹੈ ਕਿ ਐੱਸਆਈਐੱਸ-ਸੀ ਦੇ ਨਾਲ ਬੱਚਿਆਂ ’ਚ ਉਭਰਨ ਵਾਲੀ ਦਿਲ ਦੀ ਸਮੱਸਿਆ ਜਲਦ ਦੂਰ ਹੋ ਜਾਂਦੀ ਹੈ।’ ਐੱਸਆਈਐੱਸ-ਸੀ ਪੀੜਤ 45 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਹ ਸਿੱਟਾ ਕੱਢਿਆ ਗਿਆ ਹੈ। ਇਹ ਅਧਿਆਇ ਪੀਡੀਏਟ੍ਰਿਕਸ ਮੈਗਜ਼ੀਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।

Related posts

ਜਾਣੋ ਸਿਹਤ ਲਈ ਹਰੇ ਮਟਰ ਖਾਣ ਦੇ ਫਾਇਦਿਆਂ ਬਾਰੇ

On Punjab

ਇਹ ਘਰੇਲੂ ਬਣੇ ਡਰਿੰਕ ਗਰਮੀ ਦੇ ਪ੍ਰਭਾਵ ਨੂੰ ਕਰਨਗੇ ਘੱਟ

On Punjab

ਇਨ੍ਹਾਂ ਲੱਛਣਾਂ ਕਰਕੇ ਹੋ ਸਕਦਾ ਹੈ Congo Fever

On Punjab