80.2 F
New York, US
July 17, 2025
PreetNama
ਸਿਹਤ/Health
 ਗਰਮੀ ‘ਚ ਖਾਣੇ ਦੀ ਥਾਲੀ ਦੇ ਨਾਲ ਦਹੀਂ ਨਾ ਹੋਵੇ ਤਾਂ ਥਾਲੀ ਅਧੂਰੀ ਲੱਗਦੀ ਹੈ। ਦਹੀਂ ਸਿਹਤ ਲਈ ਉਪਯੋਗੀ ਹੈ, ਇਸ ਵਿਚ ਹੈਲਦੀ ਬੈਕਟੀਰੀਆ ਮੌਜੂਦ ਹੁੰਦੇ ਹਨ ਜੋ ਸਾਡੇ ਮੈਟਾਬੌਲਿਜ਼ਮ ਨੂੰ ਹੈਲਦੀ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਦਹੀਂ (Curd) ਪਾਚਣ ਨੂੰ ਦਰੁਸਤ ਰੱਖਦਾ ਹੈ, ਨਾਲ ਹੀ ਪੇਟ ਦੀਆਂ ਕਈ ਸਮੱਸਿਆਵਾਂ ਦਾ ਇਲਾਜ ਵੀ ਕਰਦਾ ਹੈ। ਕੁਝ ਲੋਕਾਂ ਨੂੰ ਦਹੀਂ ਖਾਣਾ ਬੇਹੱਦ ਪਸੰਦ ਹੁੰਦਾ ਹੈ ਜਿਸ ਦਾ ਉਹ ਪੂਰੇ ਸਾਲ ਸੇਵਨ ਕਰਦੇ ਹਨ।
ਠੰਢੀ ਤਸੀਰ ਦਾ ਦਹੀਂ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਪਰ ਜੇਕਰ ਸਹੀਂ ਸਮੇਂ ਸਿਰ ਇਸ ਦਾ ਸੇਵਨ ਨਾ ਕੀਤਾ ਜਾਵੇ ਤਾਂ ਇਹ ਤੁਹਾਨੂੰ ਬਿਮਾਰ ਵੀ ਬਣਾ ਸਕਦਾ ਹੈ। ਬੇਵਕਤ ਦਹੀਂ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾਸ ਤੌਰ ‘ਤੇ ਦੇਰ ਰਾਤ ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਕੜ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਰਾਤ ਨੂੰ ਦਹੀਂ ਖਾਣ ਤੋਂ ਕਿਉਂ ਬਚਣਾ ਚਾਹੀਦਾ ਹੈ।

 

ਸਰਦੀ-ਜ਼ੁਕਾਮ ਕਰ ਸਕਦਾ ਹੈ ਦਹੀਂ

 

 

ਕੋਰੋਨਾ ਕਾਲ ‘ਚ ਦਹੀਂ ਸਰਦੀ ਜ਼ੁਕਾਮ ਦਾ ਸਬੱਬ ਬਣ ਸਕਦਾ ਹੈ। ਠੰਢ ਹੋਵੇ ਜਾਂ ਗਰਮੀ ਰਾਤ ਨੂੰ ਦਹੀਂ ਦਾ ਸੇਵਨ ਕਰਨ ਨਾਲ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰੋ।

ਰਾਤ ਵੇਲੇ ਤੁਹਾਡਾ ਪਾਚਣ ਵਿਗਾੜ ਸਕਦਾ ਹੈ ਦਹੀਂ

 

 

ਦਿਨ ਵੇਲੇ ਦਹੀਂ ਦਾ ਸੇਵਨ ਕਰਾਂਗੇ ਤਾਂ ਪਾਚਣ ਤੰਤਰ ਦਰੁਸਤ ਰਹੇਗਾ, ਪਰ ਰਾਤ ਨੂੰ ਖਾਵਾਂਗੇ ਤਾਂ ਤੁਹਾਡਾ ਪਾਚਣ ਵਿਗੜ ਸਕਦਾ ਹੈ। ਦਹੀਂ ਪਚਾਉਣ ਲਈ ਸਰੀਰ ਨੂੰ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਰਾਤ ਨੂੰ ਅਕਸਰ ਲੋਕ ਖਾਣ ਤੋਂ ਬਾਅਦ ਸਿੱਧੇ ਬਿਸਤਰੇ ‘ਤੇ ਚਲੇ ਜਾਂਦੇ ਹਨ ਜਿਸ ਨਾਲ ਪਾਚਣ ਤੰਤਰ ਕਮਜ਼ੋਰ ਹੁੰਦਾ ਹੈ। ਏਨਾ ਹੀ ਨਹੀਂ ਦਹੀਂ ਖਾਣ ਨਾਲ ਸਰੀਰ ‘ਚ ਸੋਜ਼ਿਸ਼ ਵੀ ਆ ਜਾਂਦੀ ਹੈ।

ਰਾਤ ਨੂੰ ਦਹੀਂ ਖਾਣ ਨਾਲ ਹੋ ਸਕਦੀਆਂ ਹਨ ਉਲਟੀਆਂ

 

 

ਰਾਤ ਨੂੰ ਦਹੀਂ ਦਾ ਸੇਵਨ ਕਰਨ ਨਾਲ ਡਾਈਜੈਸ਼ਨ ਸਿਸਟਮ ‘ਤੇ ਉਲਟ ਅਸਰ ਪੈਂਦਾ ਹੈ। ਇੱਥੋਂ ਤਕ ਕਿ ਉਲਟੀ ਵੀ ਹੋ ਸਕਦੀ ਹੈ।

 

 

ਚਿਹਰੇ ‘ਤੇ ਆ ਸਕਦੇ ਹਨ ਮੁਹਾਸੇ

 

 

ਰਾਤ ਨੂੰ ਦਹੀਂ ਦਾ ਸੇਵਨ ਤੁਹਾਡੇ ਚਿਹਰੇ ਦੀ ਰੌਣਕ ਵੀ ਖੋ ਸਕਦੀ ਹੈ। ਦਹੀਂ ਦੇ ਸੇਵਨ ਨਾਲ ਚਿਹਰੇ ‘ਤੇ ਮੁਹਾਸੇ ਨਿਕਲ ਸਕਦੇ ਹਨ।

 

 

ਜੋੜਾਂ ‘ਚ ਦਰਦ ਦਾ ਕਾਰਨ ਬਣਦਾ ਹੈ ਦਹੀਂ

 

 

ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਉਨ੍ਹਾਂ ਦੀ ਸਮੱਸਿਆ ਹੋਰ ਜ਼ਿਆਦਾ ਵਧ ਸਕਦੀ ਹੈ।

Related posts

Health Tips : ਪਾਚਣ ‘ਚ ਸੁਧਾਰ ਲਈ, ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਇਹ 5 ਪ੍ਰੋਬਾਇਓਟਿਕ ਭੋਜਨ

On Punjab

Home Quarantine: ਪੰਜਾਬ ਸਰਕਾਰ ਦਾ ਫੈਸਲਾ, ਹੁਣ ਨਹੀਂ ਲੱਗੇਗਾ ਘਰ ਬਾਹਰ ਕੁਆਰੰਟੀਨ ਪੋਸਟਰ

On Punjab

Garlic Health Benefits: ਕੀ ਤੁਹਾਨੂੰ ਗਰਮੀਆਂ ‘ਚ ਲਸਣ ਖਾਣਾ ਚਾਹੀਦਾ ਹੈ? ਜਾਣੋ ਇਸਦੇ ਨੁਕਸਾਨ ਤੇ ਫਾਇਦੇ

On Punjab