PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਨੂੰ ਸਦੀ ਦਾ ਮਹਾਨਾਇਕ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤਕ ਆਪਣੇ ਕਰੀਅਰ ’ਚ ਕਈ ਬਲਾਕ ਬਾਸਟਰ ਫਿਲਮਾਂ ਦਿੱਤੀਆਂ ਹਨ। ਅਮਿਤਾਭ ਬੱਚਨ ਫਿਲਮਾਂ ’ਚ ਆਪਣੀ ਖ਼ਾਸ ਤੇ ਵੱਖ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਹੀ ਵਜ੍ਹਾ ਹੈ ਜੋ ਉਨ੍ਹਾਂ ਨੂੰ ਹਰ ਜਨਰੇਸ਼ਨ ਦੇ ਦਰਸ਼ਕ ਪਸੰਦ ਕਰਦੇ ਹਨ। ਅੱਜ ਅਮਿਤਾਭ ਬੱਚਨ ਨੂੰ ਅਦਾਕਾਰੀ ਦੀ ਦੁਨੀਆ ’ਚ 52 ਸਾਲ ਹੋ ਚੁੱਕੇ ਹਨ। ਇਨ੍ਹਾਂ 52 ਸਾਲਾਂ ’ਚ ਉਨ੍ਹਾਂ ਨੇ ਇਕ ਤੋਂ ਵੱਧ ਕੇ ਇਕ ਫਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।ਫਿਲਮ ਇੰਡਸਟਰੀ ’ਚ 52 ਸਾਲ ਪੂਰੇ ਹੋਣ ’ਤੇ ਅਮਿਤਾਭ ਬੱਚਨ ਨੇ ਖ਼ੁਦ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਖ਼ਾਸ ਪੋਸਟ ਸਾਂਝਾ ਕਰ ਕੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੇ ਕਲਾਕਾਰਾਂ ’ਚੋਂ ਇਕ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਨੂੰ ਵੀ ਸਾਂਝਾ ਕਰਦੇ ਰਹਿੰਦੇ ਹਨ। ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ’ਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ।ਉਨ੍ਹਾਂ ਨੇ ਆਪਣੀਆਂ ਸਾਰੀਆਂ ਸੁਪਰਹਿੱਟ ਫਿਲਮਾਂ ਦੇ ਕਿਰਦਾਰਾਂ ਦਾ ਇਕ ਕੋਲਾਜ ਸਾਂਝਾ ਕੀਤਾ ਹੈ। ਇਸ ਕੋਲਾਜ ’ਚ ਅਮਿਤਾਭ ਬੱਚਨ ਦਾ ਲਗਪਗ ਹਰ ਹਿੱਟ ਕਿਰਦਾਰ ਨਜ਼ਰ ਆ ਰਿਹਾ ਹੈ। ਇਸ ਤਸਵੀਰ ’ਤੇ ਲਿਖਿਆ ਹੈ, ‘ਅਮਿਤਾਭ ਬੱਚਨ ਦੇ 52 ਸਾਲ’। ਇਸ ਤਸਵੀਰ ਦੇ ਨਾਲ ਖ਼ਾਸ ਪੋਸਟ ਸਾਂਝਾ ਕਰ ਕੇ ਬਿੱਗ ਬੀ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੋਸਟ ’ਚ ਲਿਖਿਆ, ‘52 ਸਾਲ…!!! ਇਸ ਸੰਕਲਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ…ਅਜੇ ਵੀ ਸੋਚ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ।

 

ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਦੇ ਕਾਲੋਜ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਤੇ ਤਮਾਮ ਸੋੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੀ ਤਸਵੀਰ ਨੂੰ ਪਸੰਦ ਕਰ ਰਹੇ ਹਨ। ਨਾਲ ਹੀ ਫਿਲਮ ਇੰਡਸਟਰੀ ’ਚ 52 ਸਾਲ ਬਿਤਾਉਣ ’ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਅਮਿਤਾਭ ਬੱਚਨ ਨੂੰ ਅਦਾਕਾਰੀ ਦੀ ਦੁਨੀਆ ’ਚ 52 ਸਾਲ ਪੂਰੇ ਹੋਣ ’ਤੇ ਕੁਮੈਂਟ ਕਰ ਕੇ ਮੁਬਾਰਕਬਾਦ ਦੇ ਰਹੇ ਹਨ।

 

 

ਦੱਸ ਦਈਏ ਕਿ ਅਮਿਤਾਭ ਬੱਚਨ ਨੇ ਬਾਲੀਵੁੱਡ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਸਾਤ ਹਿੰਦੂਸਤਾਨੀ’ ਤੋਂ ਕੀਤੀ ਸੀ। ਇਹ ਫਿਲਮ 1969 ’ਚ ਆਈ ਸੀ। ਇਸ ਫਿਲਮ ’ਚ ਅਮਿਤਾਭ ਬੱਚਨ ਦੀ ਅਦਾਕਾਰੀ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ। ਫਿਲਮ ਸਾਤ ਹਿੰਦੂਸਤਾਨੀ ਨੂੰ ਡਾਇਰੈਕਟ ਖਵਾਜਾ ਅਹਿਮਦ ਅਬਾਸੀ ਨੇ ਕੀਤਾ ਸੀ। ਫਿਲਮ ਨੇ ਬਾਕਸ ਆਫਿਸ ’ਤੇ ਦਰਸ਼ਕਾਂ ਦੇ ਦਿਲਾਂ ਨੂੰ ਖੂਬ ਜਿੱਤਿਆ ਸੀ।

Related posts

Shah Rukh Khan Mannat Rent: ਤੁਸੀਂ ਵੀ ਕਿਰਾਏ ‘ਤੇ ਲੈ ਸਕਦੇ ਹੋ ਸ਼ਾਹਰੁਖ ਖਾਨ ਦੇ ‘ਮੰਨਤ’ ‘ਚ ਕਮਰਾ, ਚੁਕਾਉਣੀ ਹੋਵੇਗੀ ਇੰਨੀ ਕੀਮਤ

On Punjab

TWINKLE KHANNA ਨੇ ਪਤੀ AKSHAY KUMAR ਦੀ ਖ਼ਾਸ ਅੰਦਾਜ ‘ਚ ਕੀਤੀ ਤਾਰੀਫ

On Punjab

ਕਰਨ ਜੌਹਰ ਦੀ 90s ਥੀਮ ਪਾਰਟੀ ਵਿੱਚ ਜਾਨਵੀ ਦਾ ਜਲਵਾ , ਚਾਂਦਨੀ ਬਣ ਲੁੱਟੀ ਮਹਿਫਿਲ

On Punjab