PreetNama
ਫਿਲਮ-ਸੰਸਾਰ/Filmy

40 ਦਿਨਾਂ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਅਦਾਕਾਰਾ ਨੇ ਪਾਈ ਭਾਵੁਕ ਪੋਸਟ

shilpa-shares-emotional-note: ਬਾਲੀਵੁਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸ਼ਿਲਪਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸ਼ਿਲਪਾ ਸ਼ੈੱਟੀ ਨਾ ਸਿਰਫ਼ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ ਬਲਕਿ ਕਿ ਟੀ ਵੀ ਦੇ ਕਈ ਰਿਐਲਿਟੀ ਸ਼ੋਅਜ਼ ਵੀ ਜੱਜ ਕਰ ਚੁੱਕੀ ਹੈ। ਸ਼ਿਲਪਾ ਸ਼ੈੱਟੀ ਦੇ ਦੂਜੀ ਵਾਰ ਮਾਂ ਬਣਨ ਦੀ ਖਬਰ ਨਾਲ ਸੋਸ਼ਲ ਮੀਡੀਆ ’ਤੇ ਕਾਫੀ ਹਲਚਲ ਵੱਧ ਗਈ ਸੀ।
ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਕ ਬਹੁਤ ਹੀ ਇਮੋਸ਼ਨਲ ਮੈਸੇਜ ਪਾਇਆ ਹੈ ।ਉਨ੍ਹਾਂ ਨੇ ਆਪਣੀ ਧੀ ਦਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਅੱਜ ਸਮਿਸ਼ਾ ਨੇ 40 ਦਿਨ ਪੂਰੇ ਕਰ ਲਏ ਨੇ । ਇਹ ਇੱਕ ਮਾਂ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ । ਰਿਵਾਜ਼ ਦੇ ਅਨੁਸਾਰ ਇਸ ਦਿਨ ਮੈਂ ਤੇ ਮੇਰੀ ਬੇਟੀ ਘਰ ਤੋਂ ਪਹਿਲੀ ਵਾਰ ਬਾਹਰ ਨਿਕਲ ਕੇ ਮੰਦਿਰ ਜਾਣਾ ਸੀ ਤਾਂ ਕਿ ਉਸ ਨੂੰ ਆਸ਼ੀਰਵਾਦ ਮਿਲ ਸਕੇ, ਪਰ ਮੌਜੂਦਾ ਹਲਾਤ ਇਵੇਂ ਦੇ ਨਹੀਂ ਹੈ । ਜਿਸ ਕਰਕੇ ਅਸੀਂ ਇਹ ਕੰਮ ਆਪਣੇ ਘਰ ‘ਚ ਮੌਜੂਦ ਮੰਦਿਰ ‘ਚ ਹੀ ਕੀਤਾ ਹੈ ।

ਸ਼ਿਲਮਾ ਦੀ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਦੀ ਧੀ ਦੇ ਜਨਮ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਅਮੀਸ਼ਾ ਦਾ ਜਨਮ 15 ਫਰਵਰੀ 2020 ਨੂੰ ਹੋਇਆ ਹੈ। ਸ਼ਿਲਪਾ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਦਿੱਗਜ ਹੱਸਤੀਆਂ ਵੀ ਉਨ੍ਹਾਂ ਨੂੰ ਵਧਾਈਆ ਦਿੱਤੀਆਂ ।

ਸ਼ਿਲਪਾ ਦੀ ਸਭ ਤੋਂ ਕਰੀਬੀ ਦੋਸਤ, ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਸਭ ਤੋਂ ਪਹਿਲਾਂ ਇਸ ਪੋਸਟ ’ਤੇ ਕੁਮੈਂਟ ਕੀਤਾ ਸੀ। ਫਰਾਹ ਦਾ ਪੋਸਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਫਰਾਹ ਨੇ ਕੁਮੈਂਟ ਵਿਚ ਲਿਖਿਆ,‘‘ਭਗਵਾਨ ਜੀ ਤੁਹਾਡਾ ਧੰਨਵਾਦ, ਹੁਣ ਮੈਂ ਇਸ ਤੋਂ ਜ਼ਿਆਦਾ ਇਸ ਨੂੰ ਸੀਕ੍ਰੇਟ ਨਹੀਂ ਰੱਖ ਸਕਦੀ ਸੀ।

Related posts

‘ਮੈਡਮ ਬੈਠ ਜਾਓ’ PAK ਦੀ ਵਕਾਲਤ ਕਰਨ ਵਾਲੀ Ilhan Omar ਨੂੰ Priyanka Chaturvedi ਨੇ ਦਿਖਾਇਆ ਸ਼ੀਸ਼ਾ

On Punjab

Malaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂ

On Punjab

Bollywood Actors Education : ਜਾਣੋ ਕਿੰਨੇ ਪੜ੍ਹੇ-ਲਿਖੇ ਹਨ ਤੁਹਾਡੇ ਮਨਪਸੰਦ ਸਿਤਾਰੇ, ਕੋਈ ਗ੍ਰੈਜੂਏਟ ਤਾਂ ਕੋਈ ਗਿਆ ਹੀ ਨਹੀਂ ਸਕੂਲ

On Punjab