PreetNama
ਖਾਸ-ਖਬਰਾਂ/Important News

3000 ਸਾਲ ਬਾਅਦ ਆਸਟ੍ਰੇਲੀਆ ਦੇ ਜੰਗਲਾਂ ‘ਚ ਪੈਦਾ ਹੋਇਆ ਤਸਮਾਨੀਅਨ ਸ਼ੈਤਾਨ

ਆਸਟ੍ਰੇਲੀਆ ਤੋਂ ਇਕ ਬੇਹੱਦ ਸ਼ਾਨਦਾਰ ਖ਼ਬਰ ਸਾਹਮਣੇ ਆਈ ਹੈ। ਜਿੱਥੇ ਖੁੱਲ੍ਹੇ ਜੰਗਲਾਂ ‘ਚ 3000 ਸਾਲ ਬਾਅਦ ਤਸਮਾਨੀਆ ਡੇਵਿਲ ਨਾਂ ਦੇ ਜੀਵ ਦਾ ਜਨਮ ਹੋਇਆ ਹੈ। ਤੁਸੀਂ ਇਸ ਨੂੰ ਤਸਮਾਨੀਆ ਦਾ ਸ਼ੈਤਾਨ ਬੁਲਾ ਸਕਦੇ ਹੋ। ਛੋਟੇ ਕੁੱਤੇ ਦੇ ਆਕਾਰ ਦਾ ਇਹ ਜੀਵ ਮਾਸਾਹਾਰੀ ਹੁੰਦਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਮਾਰਸੂਪੀਅਲ ਕਾਰਨੀਵੋਰ ਵੀ ਕਿਹਾ ਜਾਂਦਾ ਹੈ। ਖੈਰ ਇਹ ਤਾਂ ਉਸ ਦੇ ਨਾਂ ਤੇ ਖਾਣ-ਪੀਣ ਦੀ ਗੱਲ ਹੈ ਮੁੱਦਾ ਇਹ ਹੈ ਕਿ ਜੋ ਨਵਾਂ ਤਸਮਾਨੀਆ ਡੇਵਿਲਜ਼ ਪੈਦਾ ਹੋਇਆ ਹੈ ਉਸ ਦੀ ਕੀ ਸਥਿਤੀ ਹੈ? ਆਖਿਰ ਕਿਉਂ 3000 ਹਜ਼ਾਰ ਸਾਲ ਤੋਂ ਬਾਅਦ ਖੁੱਲ੍ਹੇ ਜੰਗਲ ‘ਚ ਇਸ ਜੀਵ ਦਾ ਜਨਮ ਹੋਇਆ? ਆਓ ਜਾਣਦੇ ਹਾਂ..

ਆਸਟ੍ਰੇਲੀਆ ਦੇ ਤਸਮਾਨੀਆ ‘ਚ ਡੇਵਿਲ ਆਰਕ ਸੈਂਚੁਰੀ ਹੈ ਇਥੇ ਇਕ ਛੋਟੀ ਪਹਾੜੀ ਹੈ ਜਿਸ ਨੂੰ ਬੈਰਿੰਗਟਨ ਟਾਪ ਕਿਹਾ ਜਾਂਦਾ ਹੈ। ਇਸ ਜਗ੍ਹਾ ‘ਤੇ ਤਸਮਾਨੀਆ ਦੇ ਸ਼ੈਤਾਨ ਨਾਲ ਸੱਤ ਸ਼ਾਵਕਾਂ ਦਾ ਜਨਮ ਹੋਇਆ ਹੈ। ਇਸ ਸੈਂਚੁਰੀ ਦੇ ਅਧਿਕਾਰੀਆਂ ਤੇ ਇਕ ਕੰਜਰਵੇਸ਼ਨ ਸਮੂਹ ਦੇ ਲੋਕਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਉਹ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਸੱਤ ਛੋਟੇ-ਛੋਟੇ ਗੁਲਾਈ ਰੰਗ ਦੇ ਫਰ ਵਾਲੇ ਬੱਚੇ ਆਪਣੇ ਘਰ ‘ਚ ਇਕੱਠੇ ਪਏ ਹਨ। ਇਨ੍ਹਾਂ ਦੀ ਆਲੇ-ਦੁਆਲੇ ਹੀ ਰਹੀ ਹੋਵੇਗੀ ਪਰ ਉਹ ਨੇੜੇ ਨਹੀਂ ਦਿਖਾਈ ਦੇ ਰਹੀ ਸੀ।

 

ਹੁਣ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਵਣ ਵਿਭਾਗ ਐਕਸਪਰਟ ਖ਼ੁਸ਼ ਹੋ ਗਏ ਹਨ ਕਿਉਂ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਇਸ ਅਲੋਪ ਹੋਈ ਪ੍ਰਜਾਤੀ ਦੀ ਆਬਾਦੀ ਵਧ ਸਕਦੀ ਹੈ। ਆਸਟ੍ਰੇਲੀਆ ਦੇ ਖੁੱਲ੍ਹੇ ਜੰਗਲਾਂ ਤੋਂ ਇਨ੍ਹਾਂ ਦੀ ਆਬਾਦੀ ਇਸ ਲਈ ਖ਼ਤਮ ਹੋ ਗਈ ਕਿਉਂਕਿ ਇਨ੍ਹਾਂ ਦਾ ਕਾਫੀ ਸ਼ਿਕਾਰ ਹੁੰਦਾ ਆਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਜੰਗਲੀ ਕੁੱਤਿਆਂ ਦੀ ਪ੍ਰਜਾਤੀ ਡਿੰਗੋਸ ਨੂੰ ਬੇਹੱਦ ਚਾਵਾਂ ਨਾਲ ਖਾਂਦੇ ਹਨ। ਇਸ ਤੋਂ ਬਾਅਦ ਇਨ੍ਹਾਂ ਛੋਟੇ ਸ਼ੈਤਾਨਾਂ ਦੀ ਆਬਾਦੀ ਤਸਮਾਨੀਆ ਸੂਬੇ ਤਕ ਸੀਮਤ ਰਹਿ ਗਈ ਹੈ।

 

Related posts

ਦਲਾਈ ਲਾਮਾ 48 ਦਿਨਾਂ ਬਾਅਦ ਲੱਦਾਖ ਤੋਂ ਮਕਲੋਡਗੰਜ ਪਰਤਣਗੇ

On Punjab

ਬਾਘਾਂ ਦੀ ਛੇਵੇਂ ਗੇੜ ਦੀ ਗਿਣਤੀ ਸ਼ੁਰੂ ਕਰੇਗਾ ਭਾਰਤ

On Punjab

ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਬਣੇਗਾ ਤੇ ਆਖਰਕਾਰ ਮਾਤ ਭੂਮੀ ਦੀਆਂ ਬਾਹਾਂ ‘ਚ ਵਾਪਸ ਆਵੇਗਾ, ਚੀਨੀ ਵਿਦੇਸ਼ ਮੰਤਰੀ ਨੇ ਯੂਕਰੇਨ ਸੰਕਟ ਦੇ ਵਿਚਕਾਰ ਦਿੱਤੇ ਚਿੰਤਾਜਨਕ ਸੰਕੇਤ

On Punjab