PreetNama
ਖਬਰਾਂ/News

30 ਦਸੰਬਰ ਨੂੰ ਸ਼ਰਾਬ ਦੀ ਵਿੱਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀ

ਜ਼ਿਲ੍ਹਾ ਮੈਜਿਸਟ੍ਰੇਟ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰਾਜ ਅੰਦਰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ 30 ਦਸੰਬਰ 2018 ਨੂੰ ਹੀ ਹੋਵੇਗੀ। ਉਨ੍ਹਾਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਗ੍ਰਾਮ ਪੰਚਾਇਤਾਂ ਦੇ ਰੈਵੀਨਿਊ ਖੇਤਰ ਵਿਚ  30 ਦਸੰਬਰ 2018 (ਵੋਟ ਪੋਲਿੰਗ/ਗਿਣਤੀ ਵਾਲੇ ਦਿਨ) ਨੂੰ ਡਰਾਈ-ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੀ ਵਿੱਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ। ਇਸ ਮਿਤੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਵਿਚ ਦੁਕਾਨਾਂ/ਹੋਟਲ/ਰੈਸਟੋਰੈਂਟ/ਕਲੱਬ ਅਤੇ ਅਹਾਤਿਆਂ ‘ਤੇ ਸ਼ਰਾਬ ਦੀ ਵਿੱਕਰੀ/ਵਰਤੋਂ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ‘ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ।  ਇਹ ਹੁਕਮ 30 ਦਸੰਬਰ 2018 ਤੱਕ ਲਾਗੂ ਰਹੇਗਾ।

Related posts

ਦੀ ਕਲਾਸ ਫੋਰ ਗੋਰਮਿੰਟ ਇੰਮਲਾਈਜ਼ ਯੂਨੀਅਨ ਵੱਲੋ ਖਾਲੀ ਪੀਪੇ ਖੜਕਾ ਕੇ ਕੀਤਾ ਰੋਸ ਪ੍ਰਦਰਸ਼ਨ

Preet Nama usa

ਸੁਖਪਾਲ ਖਹਿਰਾ ਦੀ ਵਿਧਾਇਕੀ ‘ਤੇ ਤਲਵਾਰ

Preet Nama usa

ਸਿੱਖਿਆ, ਖੇਡਾਂ, ਵਾਤਾਵਰਨ ਤੇ ਸਮਾਜ ਸੇਵੀ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਮਯੰਕ ਫਾਊਂਡੇਸ਼ਨ

Preet Nama usa
%d bloggers like this: