ਖੇਡ-ਜਗਤ/Sports News27 ਸਾਲ ਬਾਅਦ ਇੰਗਲੈਂਡ ਪਹੁੰਚਿਆ ਸੈਮੀਫਾਈਨਲ ‘ਚ, 119 ਦੌੜਾਂ ਨਾਲ ਹਾਰਿਆ ਨਿਊਜ਼ੀਲੈਂਡ July 4, 20191496 ਸ਼ਵ ਕੱਪ 2019 ਦੇ 41ਵੇਂ ਮੈਚ ‘ਚ ਇੰਗਲੈਂਡ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਮਾਤ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਟੀਮ ਨੇ ਟੂਰਨਾਮੈਂਟ ਦੇ ਸੈਮੀਫਾਈਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਵਰਲਡ ਕੱਪ 2019 ‘ਚ ਆਸਟ੍ਰੇਲੀਆ ਤੇ ਭਾਰਤ ਤੋਂ ਬਾਅਦ ਇੰਗਲੈਂਡ ਸੈਮੀਫਾਈਨਲ ‘ਚ ਪਹੁੰਚਣ ਵਾਲੀ ਤੀਜੀ ਟੀਮ ਬਣ ਗਈ ਹੈ। ਇੰਗਲੈਂਡ ਦੀ ਟੀਮ ਨੇ ਇਸ ਤੋਂ ਪਹਿਲਾਂ ਆਖਰੀ ਵਾਰ ਸਾਲ 1992 ‘ਚ ਵਰਲਡ ਕੱਪ ਦੇ ਸੈਮੀਫਾਈਨਲ ‘ਚ ਆਪਣੀ ਥਾਂ ਬਣਾਈ ਸੀ। ਨਿਊਜ਼ੀਲੈਂਡ ਖਿਲਾਫ ਮਿਲੀ ਇਸ ਜਿੱਤ ਨਾਲ ਇੰਗਲੈਂਡ ਨੇ 27 ਸਾਲ ਬਾਅਦ ਇਤਿਹਾਸ ਨੂੰ ਬਦਲਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਛੇਵਾਂ ਮੌਕਾ ਹੈ ਜਦੋਂ ਇੰਗਲੈਂਡ ਕ੍ਰਿਕਟ ਟੀਮ ਸੈਮੀਫਾਈਨਲ ‘ਚ ਪਹੁੰਚੀ ਹੈ।ਇਸ ਤੋਂ ਪਹਿਲਾਂ ਸਾਲ 1975,1979,1983,1987 ਤੇ 1992 ‘ਚ ਵੀ ਸੈਮੀਫਾਈਨਲ ‘ਚ ਪਹੁੰਚੀ ਸੀ।