72.05 F
New York, US
May 5, 2025
PreetNama
ਫਿਲਮ-ਸੰਸਾਰ/Filmy

26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਭਿਸ਼ੇਕ-ਐਸ਼ਵਰਿਆ ਪਹੁੰਚੇ ਗੇਟਵੇ ਆਫ ਇੰਡੀਆ

Abhishek Aishwarya remembrance martyrs: ਮੁੰਬਈ ਵਿੱਚ 26 ਨਵੰਬਰ 2008 ਨੂੰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਗੇਟਵੇ ਆਫ ਇੰਡੀਆ ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਬਾਲੀਵੁਡ ਜਗਤ ਤੋਂ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦਾ ਆਯੋਜਨ ਕਿਸੀ ਅਖਬਾਰ ਨੇ ਕੀਤਾ ਹੈ, ਜਿਸ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ ਹਨ।

ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗੋਏ ਇਸ ਪ੍ਰੋਗਰਾਮ ਵਿੱਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਇਕੱਠੇ ਇੱਕ ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆਏ ਸਨ।

ਇਸ ਦੌਰਾਨ ਐਸ਼ਵਰਿਆ ਰਾਏ ਬੱਚਨ ਨੇ ਪੀਲੇ ਰੰਗ ਦੀ ਬੇਹੱਦ ਹੀ ਖੂਬਸੂਰਤ ਡ੍ਰੈੱਸ ਪਾਈ ਹੋਈ ਸੀ। ਜਦੋਂ ਕਿ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਕਾਲੇ ਰੰਗ ਦੇ ਸੂਟ ਵਿੱਚ ਨਜ਼ਰ ਆਏ ਸਨ।

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਵਿੱਚ ਹੋਏ ਇਸ ਅੱਤਵਾਦੀ ਘਟਨਾ ਨੂੰ ਅੱਜ 11 ਸਾਲ ਪੂਰੇ ਹੋ ਗਏ ਹਨ।

ਇਸ ਪ੍ਰੋਗਰਾਮ ਵਿੱਚ ਅਮਿਤਾਭ ਬੱਚਨ ਨੇ ਵੀ ਸ਼ਿਰਕਤ ਕੀਤੀ ਹੈ।ਉਨ੍ਹਾਂ ਨੇ ਇੱਥੇ ਇੱਕ ਖਾਸ ਕਵਿਤਾ ਵੀ ਪੜੀ।

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਸ਼ਾਮਿਲ ਹਏ ਸਨ।

ਅਭਿਸ਼ੇਕ ਅਤੇ ਐਸ਼ਵਰਿਆ ਰਾਏ ਦੇ ਫਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਭਿਸ਼ੇਕ ਬੱਚਨ ਨੇ ਇੱਕ ਨਵੀਂ ਫਿਲਮ ਸਾਈਨ ਕੀਤੀ ਹੈ।ਸ਼ਾਹਰੁਖ ਖਾਨ ਦੀ ਰੈੱਡ ਚਿਲੀਜ ਦੇ ਬੈਨਰ ਹੇਠਾਂ ਬਣਨ ਵਾਲੀ ਫਿਲਮ ਬਾਬ ਬਿਸਵਾਸ ਵਿੱਚ ਅਭਿਸ਼ੇਕ ਬੱਚਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਦੱਸ ਦੇਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੋਹਾਂ ਦੀ ਬਹੁਤ ਖੂਬਸੂਰਤ ਬਾਂਡਿੰਗ ਵੇਖਣ ਨੂੰ ਮਿਲੀ ਅਤੇ ਦੋਹਾਂ ਦੀ ਇੱਕ ਬੇਟੀ ਆਰਾਧਿਆ ਰਾਏ ਬੱਚਨ ਵੀ ਹੈ।ਜਿਸ ਦਾ ਹਾਲ ਹੀ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਗਿਆ ਸੀ ਅਤੇ ਜਿਸ ਵਿੱਚ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

Related posts

‘RRR’ ਤੋਂ ਸਾਹਮਣੇ ਆਈ ਜੂਨੀਅਰ ਐਨਟੀਆਰ ਦੀ ਫਸਟ ਲੁੱਕ, ਵੀਡੀਓ ਵੇਖ ਫੈਨਸ ਹੋ ਜਾਣਗੇ ਐਕਸਾਇਟੀਡ

On Punjab

Coronavirus ਦੀ ਜੰਗ ’ਚ ਸ਼ਾਮਲ ਹੋਏ ਸੁਪਰਸਟਾਰ ਰਜਨੀਕਾਂਤ, ਕੀਤੀ 50 ਲੱਖ ਦੀ ਆਰਥਿਕ ਮਦਦ

On Punjab

22 ਸਾਲ ਬਾਅਦ ਰੇਲ ‘ਤੇ ਚੜੀ Malaika Arora, ਵੀਡੀਓ ਖੂਬ ਵਾਇਰਲ

On Punjab