49.95 F
New York, US
April 20, 2024
PreetNama
ਖਾਸ-ਖਬਰਾਂ/Important News

2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਵੋਟਰ ਨਿਭਾਉਣਗੇ ਅਹਿਮ ਭੂਮਿਕਾ

ਵਾਸ਼ਿੰਗਟਨ: ਸਾਲ 2010-17 ਦੌਰਾਨ ਅਮਰੀਕਾ ਵਿੱਚ ਭਾਰਤੀ ਆਬਾਦੀ ਦੀ ਗਿਣਤੀ 38 ਫੀਸਦੀ ਵਧ ਗਈ ਹੈ। ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੈਦਰ (ਸਾਲਟ) ਦੀ ਰਿਪੋਰਟ ਅਨੁਸਾਰ 6 ਲੱਖ 30 ਹਜ਼ਾਰ ਭਾਰਤੀ ਗ਼ੈਰਕਾਨੂੰਨੀ ਤੌਰ ‘ਤੇ ਇੱਥੇ ਰਹਿ ਰਹੇ ਹਨ ਇਹ ਸਾਰੇ ਲੋਕਾਂ ਦੇ ਵੀਜ਼ੇ ਖਤਮ ਹੋ ਗਏ ਹਨ। 2010 ਤੋਂ ਅਮਰੀਕਾ ਵਿੱਚ ਰਹਿਣ ਵਾਲੇ ਗੈਰਕਾਨੂੰਨੀ ਭਾਰਤੀਆਂ ਦੀ ਗਿਣਤੀ ਵਿਚ 78 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ ਦੇ ਤਕਰੀਬਨ 50 ਲੱਖ ਲੋਕ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਰਹਿ ਰਹੇ ਹਨ। ਸਾਲ 2010-17 ਦੌਰਾਨ, ਅਮਰੀਕਾ ਵਿੱਚ ਨੇਪਾਲੀਆਂ ਦੀ ਗਿਣਤੀ ਵਿੱਚ 206.6 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2010-17 ਦੌਰਾਨ ਭੂਟਾਨੀ 38 ਫੀਸਦੀ, ਪਾਕਿਸਤਾਨੀ 33 ਫੀਸਦੀ, ਬੰਗਲਾਦੇਸ਼ੀ 26 ਫੀਸਦੀ ਤੇ ਸ਼੍ਰੀਲੰਕਾ ਦੀ ਆਬਾਦੀ ਦਾ ਤਾਦਾਦ 15 ਫੀਸਦੀ ਤਕ ਵਧ ਗਈ।

ਮੌਜੂਦਾ ਜਨਸੰਖਿਆ ਸਰਵੇਖਣ ਮੁਤਾਬਕ 2016 ਦੀਆਂ ਅਮਰੀਕੀ ਚੋਣਾਂ ਵਿੱਚ ਏਸ਼ੀਅਨ ਦੇਸ਼ਾਂ ਦੇ 49.9 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ ਸੀ। 2001 ਵਿੱਚ ਜਿੱਥੇ ਦੱਖਣੀ ਏਸ਼ੀਅਨ ਮੂਲ ਦੇ ਵੋਟਰਾਂ ਦੀ ਗਿਣਤੀ 20 ਲੱਖ ਸੀ, 2016 ਵਿੱਚ ਇਹ 50 ਲੱਖ ਹੋ ਗਈ ਹੈ। ਇਹਨਾਂ ਵਿਚੋਂ 15 ਲੱਖ ਭਾਰਤੀ ਹਨ। ਪਾਕਿਸਤਾਨ ਮੂਲ ਦੇ ਵੋਟਰਾਂ ਦੀ ਗਿਣਤੀ 2 ਲੱਖ 22 ਹਜ਼ਾਰ 252 ਹੈ, ਜਦੋਂ ਕਿ ਬੰਗਲਾਦੇਸ਼ੀ 69,825 ਵੋਟਰ ਹਨ।

Related posts

ਮਕਬੂਜ਼ਾ ਕਸ਼ਮੀਰ ‘ਚ ਪਾਕਿਸਤਾਨ ਦਾ ਸ਼ਕਤੀ ਪ੍ਰਦਰਸ਼ਨ, ਹਾਲਾਤ ਵਿਗਾੜੇਗਾ ਇਮਰਾਨ ਖ਼ਾਨ ਦਾ ਐਲਾਨ?

On Punjab

ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਬ੍ਰਿਟਿਸ਼ ਸੰਸਦ ’ਚ ਸ੍ਰੀਮਦ ਭਗਵਦ ਗੀਤਾ ਨਾਲ ਚੁੱਕੀ ਸਹੁੰ

On Punjab

WHO ਖ਼ਿਲਾਫ਼ ਟਰੰਪ ਪ੍ਰਸ਼ਾਸਨ ਦਾ ਸਖ਼ਤ ਐਕਸ਼ਨ, ਛੇ ਕਰੋੜ ਡਾਲਰ ਦਾ ਭੁਗਤਾਨ ਨਾ ਕਰਨ ਦਾ ਐਲਾਨ

On Punjab