PreetNama
ਖੇਡ-ਜਗਤ/Sports News

19 ਦਸੰਬਰ ਨੂੰ ਕੋਲਕਾਤਾ ‘ਚ ਹੋਵੇਗੀ IPL ਖਿਡਾਰੀਆਂ ਦੀ ਨਿਲਾਮੀ

IPL Players Auction Kolkata : 19 ਦਸੰਬਰ ਨੂੰ ਕੋਲਕਾਤਾ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ ਅਗਲੇ ਸੈਸ਼ਨ ਲਈ ਖਿਡਾਰੀਆਂ ਦੀ ਨੀਲਾਮੀ ਹਵੇਗੀ । IPL ਦੀ ਸੰਚਾਲਨ ਪ੍ਰੀਸ਼ਦ ਵੱਲੋਂ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ । ਦਰਅਸਲ, ਹਰ ਸਾਲ ਅਪ੍ਰੈਲ-ਮਈ ਵਿੱਚ IPL ਟੂਰਨਾਮੈਂਟ ਖੇਡਿਆ ਜਾਂਦਾ ਹੈ. ਜਿਸਦੇ ਲਈ ਇਸ ਵਾਰ IPL ਲਈ ਖਿਡਾਰੀਆਂ ਦੀ ਨੀਲਾਮੀ ਪਹਿਲੀ ਵਾਰ ਕੋਲਕਾਤਾ ਵਿੱਚ ਹੋ ਰਹੀ ਹੈ ।

ਇਸ ਵਾਰ ਸਾਲ 2019 ਸੈਸ਼ਨ ਵਿੱਚ ਫ੍ਰੈਂਚਾਇਜ਼ੀ ਨੂੰ 82 ਕਰੋੜ ਰੁਪਏ ਵੰਡੇ ਗਏ ਹਨ, ਜਿਹੜੇ 2020 ਸੈਸ਼ਨ ਵਿੱਚ ਵੱਧਦੇ ਪ੍ਰਤੀ ਟੀਮ 85 ਕਰੋੜ ਰੁਪਏ ਹੋ ਗਏ ਹਨ । ਇਸ ਤੋਂ ਇਲਾਵਾ ਵਾਧੂ 3 ਕਰੋੜ ਰੁਪਏ ਹਰ ਟੀਮ ਕੋਲ ਹੋਣਗੇ ।
ਸ ਦੇਈਏ ਕਿ IPL 2020 ਦੀ ਨੀਲਾਮੀ ਤੋਂ ਪਹਿਲਾਂ ਟੀਮਾਂ ਦੇ ਕੋਲ ਬਾਕੀ ਰਾਸ਼ੀ ਹੈ । ਜਿਸ ਵਿੱਚ ਚੇੱਨਈ ਸੁਪਰ ਕਿੰਗਜ਼ ਕੋਲ 3.2 ਕਰੋੜ ਰੁਪਏ, ਦਿੱਲੀ ਕੈਪੀਟਲਸ ਕੋਲ 7.7 ਕਰੋੜ ਰੁਪਏ, ਕਿੰਗਜ਼ ਇਲੈਵਨ ਪੰਜਾਬ ਕੋਲ 3.7 ਕਰੋੜ ਰੁਪਏ, ਕੋਲਕਾਤਾ ਨਾਈਟ ਰਾਈਡਰਜ਼ ਕੋਲ 6.05 ਕਰੋੜ ਰੁਪਏ, ਮੁੰਬਈ ਇੰਡੀਅਨਜ਼ ਕੋਲ 3.55 ਕਰੋੜ ਰੁਪਏ, ਰਾਜਸਥਾਨ ਰਾਇਲਜ਼ ਕੋਲ 7.15 ਕਰੋੜ ਰੁਪਏ, ਰਾਇਲ ਚੈਲੇਂਜਰਜ਼ ਬੈਂਗਲੁਰੂ ਕੋਲ 1.80 ਕਰੋੜ ਰੁਪਏ ਤੇ ਸਨਰਾਈਜ਼ਰਸ ਹੈਦਰਾਬਾਦ 5.30 ਕਰੋੜ ਰੁਪਏ ਬਕਾਇਆ ਹਨ ।

Related posts

ਸੀਨੀਅਰ ਮਹਿਲਾ ਹਾਕੀ ਕੈਂਪ 60 ਖਿਡਾਰਨਾਂ ਦੇ ਨਾਲ ਸ਼ੁਰੂ, ਆਉਣ ਵਾਲੇ ਸਮੇਂ ‘ਚ ਹੋਣਗੇ ਕਈ ਟੂਰਨਾਮੈਂਟ

On Punjab

ਸਰਦੀਆਂ ’ਚ ਵਾਲ ਝੜਨ ਤੇ ਸਿੱਕਰੀ ਤੋਂ ਪ੍ਰੇਸ਼ਾਨ! ਜਾਣੋ ਸਮੱਸਿਆ ਦੇ ਸੌਖੇ ਹੱਲ

On Punjab

ਭੁਬਨੇਸ਼ਵਰ ’ਚ ਕੌਮੀ ਪੈਰਾ ਤਲਵਾਰਬਾਜ਼ੀ ਚੈਂਪੀਅਨਸ਼ਿਪ 28 ਤੋਂ

On Punjab